ਲਖਨਊ, 1 ਅਕਤੂਬਰ, 2020 : ਉੱਤਰ ਪ੍ਰਦੇਸ਼ (ਯੂ ਪੀ) ਵਿਚ ਹਾਲੇ ਹਾਥਰਸ ਦੀ 19 ਸਾਲਾ ਲੜਕੀ ਦੀ ਸਮੂਹਿਕ ਬਲਾਤਕਾਰ ਮਗਰੋਂ ਮੌਤ ਤੇ ਪੁਲਿਸ ਨੇ ਧੱਕੇ ਨਾਲ ਅੰਤਿਮ ਸਸਕਾਰ ਕੀਤੇ ਜਾਣ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਮੁੱਕੀ ਨਹੀਂ ਸੀ ਕਿ ਇਕ ਹੋਰ 22 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਹ ਵੀ ਦਮ ਤੋੜ ਗਈ। ਇਹ ਘਟਨਾ ਹਾਥਰਸ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਵਾਪਰੀ। ਸਮੂਹਿਕ ਬਲਾਤਕਾਰ ਕਰਨ ਵੇਲੇ ਉਸ ਨਾਲ ਬੁਰੀ ਤਰ•ਾਂ ਕੁੱਟਮਾਰ ਕੀਤੀ ਗਈ।
ਪੁਲਿਸ ਨੇ ਮਾਮਲੇ ਵਿਚ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚੋਂ ਇਕ ਨਾਬਾਲਗ ਹੈ। ਬਲਾਤਕਾਰੀਆਂ ਨੇ ਉਸਨੂੰ ਈ ਰਿਕਸ਼ਾ ‘ਤੇ ਬਿਠਾ ਕੇ ਘਰ ਭੇਜ ਦਿੱਤਾ। ਉਸਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਉਸਦੀ ਮਾਂ ਨੇ ਦੱਸਿਆ ਕਿ ਉਹ ਨਾ ਤਾਂ ਖੜੀ ਹੋ ਸਕਦੀ ਸੀ ਤੇ ਨਾ ਹੀ ਬੋਲ ਪਾ ਰਹੀ ਸੀ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਵੇਖਦਿਆਂ ਉਸਨੂੰ ਲਖਨਊ ਲਿਜਾਣ ਲਈ ਆਖਿਆ ਪਰ ਰਾਹ ਵਿਚ ਹੀ ਉਹ ਦਮ ਤੋੜ ਗਈ।