ਸਿੰਧ (ਪਾਕਿਸਤਾਨ), 1 ਅਕਤੂਬਰ, 2020 ਪਾਕਿਸਤਾਨ ਵਿਚ ਇਕ ਹਿੰਦੂ ਕੁੜੀ, ਜਿਸ ਨਾਲ ਇਕ ਸਾਲ ਪਹਿਲਾਂ ਜਬਰ ਜਨਾਹ ਕੀਤਾ ਗਿਆ ਸੀ, ਨੇ ਥਰਪਕਰ ਜ਼ਿਲੇ ਵਿਚ ਆਤਮ ਹੱਤਿਆ ਕਰ ਲਈ, ਕਿਉਂਕਿ ਉਸ ਨਾਲ ਜਬਰ ਜਨਾਹ ਕਰਨ ਵਾਲਾ ਜ਼ਮਾਨਤ ‘ਤੇ ਜੇਲ ਵਿਚੋਂ ਬਾਹਰ ਆਉਣ ਮਗੋਰੋਂ ਉਸਨੂੰ ਬਲੈਕਮੇਲ ਕਰ ਰਿਹਾ ਸੀ। ਕੁੜੀ ਨੇ ਪਿੰਡ ਦਾਲਨ ਜੋ ਤਰ ਵਿਚ ਇਕ ਡੂੰਘੀ ਖੂਹ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਸ ਨਾਲ ਜੁਲਾਈ 2019 ਵਿਚ ਤਿੰਨ ਬੰਦਿਆਂ ਨੇ ਜਬਰ ਜਨਾਹ ਕੀਤਾ ਸੀ। ਪੀੜਤ ਦੇ ਪਰਿਵਾਰ ਨੇ ਦੱਸਿਆ ਕਿ ਉਸ ਨਾਲ ਜਬਰ ਜਨਾਹ ਕਰਨ ਵਾਲੇ ਪ੍ਰਭਾਵਸ਼ਾਲੀ ਲੋਕ ਹਨ, ਜੋ ਉਸਨੂੰ ਧਮਕੀਆਂ ਦੇ ਰਹੇ ਸਨ।