• About
  • Contact
  • Hindi News
  • English News
Wednesday, March 11, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Top Stories

ਟਰੰਪ ਤੇ ਬਿਡੇਨ ਵਿਚਾਲੇ ਬਹਿਸ ‘ਤੇ ਲੋਕਾਂ ਨੇ ਦਿੱਤਾ ਇਹ ਪ੍ਰਤੀਕਰਮ

Asli Punjabi by Asli Punjabi
October 1, 2020
in Top Stories, ਯੂ ਐਸ ਏ
0
ਟਰੰਪ ਤੇ ਬਿਡੇਨ ਵਿਚਾਲੇ ਬਹਿਸ ‘ਤੇ ਲੋਕਾਂ ਨੇ ਦਿੱਤਾ ਇਹ ਪ੍ਰਤੀਕਰਮ
588
SHARES
3.3k
VIEWS
Share on FacebookShare on TwitterShare on Whatsapp

ਫਰਿਜ਼ਨੋ (ਕੈਲੇਫੋਰਨੀਆ), 1 ਅਕਤੂਬਰ, 2020-ਅਮਰੀਕੀ ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਅਮਰੀਕਾ ਵਿਚ ਹਰੇਕ ਚਾਰ ਸਾਲ ਬਾਅਦ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਅਮਰੀਕੀ ਸਿਆਸਤ ਵਿਚ ਰਵਾਇਤ ਹੈ ਕਿ ਰਾਸ਼ਟਰਪਤੀ ਚੋਣਾ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੇ ਦੋ ਮੁੱਖ ਉਮੀਦਵਾਰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵਿਚਾਲੇ ਤਿੰਨ ਜਨਤਕ ਬਹਿਸਾਂ ਹੁੰਦੀਆਂ ਹਨ, ਅਤੇ ਇਹ ਬਹਿਸਾਂ ਵੇਖਣ ਤੋਂ ਬਾਅਦ ਅਮਰੀਕੀ ਲੋਕ ਤੈਅ ਕਰਦੇ ਨੇ ਕਿ ਵੋਟ ਕਿਸ ਉਮੀਦਵਾਰ ਨੂੰ ਪਾਉਣੀ ਹੈ। ਇਸੇ ਕੜੀ ਤਹਿਤ ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਵੀ ਡੋਨਾਲਡ ਟਰੰਪ ( ਰਿਪਬਲਿਕਨ ) ਅਤੇ ਜੋਇ ਬਿਡੇਨ (ਡੈਮੋਕ੍ਰੇਟਿਕ) ਵਿਚਾਲੇ ਤਿੰਨ ਵਾਰ ਆਹਮੋ-ਸਾਹਮਣੇ ਦੀ ਬਹਿਸ ਹੋਵੇਗੀ। ਇਹਨਾਂ ਉਮੀਦਵਾਰਾਂ ਵਿਚਕਾਰ ਪਹਿਲੀ ਬਹਿਸ ਕੱਲ ਰਾਤੀਂ ਜਾਣੀ ਮੰਗਲਵਾਰ ਰਾਤੀਂ ਹੋਈ, ਉੱਥੇ ਦੂਜੀ ਬਹਿਸ 15 ਅਕਤਬੂਰ ਅਤੇ ਤੀਜੀ 22 ਅਕਤੂਬਰ ਨੂੰ ਹੋਵੇਗੀ। ਚੋਣਾਂ ਵਿਚ ਜਨਮਤ ਤੈਅ ਕਰਨ ਵਿਚ ਵੀ ਇਸ ਬਹਿਸ ਦੀ ਅਹਿਮ ਭੂਮਿਕਾ ਹੋਵੇਗੀ। ਚੋਣਾਂ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਨੂੰ ਹੋਈ ਪਹਿਲੀ ਰਾਸ਼ਟਰਪਤੀ ਬਹਿਸ ਦੇ ਬਾਅਦ ਹੋਏ ਤੁਰੰਤ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਪਿਛੜਦੇ ਨਜ਼ਰ ਆ ਰਹੇ ਹਨ। ਸੀ.ਬੀ.ਐੱਸ. ਨਿਊਜ਼ ਦੇ ਸਰਵੇਖਣ ਵਿਚ 48 ਫੀਸਦੀ ਲੋਕਾਂ ਨੇ ਕਿਹਾ ਕਿ ਬਿਡੇਨ ਨੇ ਬਹਿਸ ਵਿਚ ਜਿੱਤ ਦਰਜ ਕੀਤੀ, ਉੱਥੇ 41 ਫੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਬਹਿਸ ਵਿਚ ਅੱਗੇ ਰਹੇ। ਇਸ ਸਰਵੇਖਣ ਵਿਚ ਬਹਿਸ ਦੇਖਣ ਵਾਲੇ 10 ਵਿਚੋਂ 8 ਲੋਕਾਂ ਨੇ ਕਿਹਾ ਕਿ ਪੂਰੀ ਬਹਿਸ ਨੈਗੇਟਿਵ ਸੀ।ਰਾਸ਼ਟਰਪਤੀ ਬਹਿਸ ਦੇਖਣ ਦੇ ਬਾਅਦ ਚੰਗਾ ਜਾਂ ਖਰਾਬ ਮਹਿਸੂਸ ਕਰਨ ਦੇ ਸਵਾਲ ‘ਤੇ 69 ਫੀਸਦੀ ਲੋਕਾਂ ਨੇ ਇਸ ਸਬੰਧੀ ਨਾਰਾਜ਼ਗੀ ਜ਼ਾਹਰ ਕੀਤੀ। ਦਰਸ਼ਕਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਦੋਹਾਂ ਨੇਤਾਵਾਂ ਵਿਚ ਬਹਿਸ ਦੇ ਦੌਰਾਨ ਤਣਾਅ ਸਾਫ ਨਜ਼ਰ ਆਇਆ। ਬਹਿਸ ਦੇ ਦੌਰਾਨ ਦੋਵੇਂ ਨੇਤਾ ਇਕ-ਦੂਜੇ ਦੀ ਗੱਲ ਅੱਧ ਵਿਚਾਲੇ ਕੱਟ ਕੇ ਆਪਣੀ ਗੱਲਕਰਦੇ ਨਜ਼ਰ ਆਏ। ਇਕ ਸਮੇਂ ਸਥਿਤੀ ਅਜਿਹੀ ਆ ਗਈ ਜਦੋਂ ਬਿਡੇਨ ਭੜਕ ਗਏ ਅਤੇ ਉਹਨਾਂ ਨੇ ਕਿਹਾ,”ਕੀ ਤੁਸੀਂ ਚੁੱਪ ਰਹੋਗੇ।”

ਬਿਡੇਨ ਨੇ ਕਿਹਾ ਕਿ ਹੁਣ ਤੱਕ ਟਰੰਪ ਇੱਥੇ ਜੋ ਕੁਝ ਵੀ ਕਹਿ ਰਹੇ ਹਨ ਉਹ ਸਭ ਸਫੇਦ ਝੂਠ ਹੈ। ਮੈਂ ਇੱਥੇ ਇਹਨਾਂ ਦੇ ਝੂਠ ਦੱਸਣ ਲਈ ਨਹੀਂ ਆਇਆ ਹਾਂ।ਸਾਰੇ ਜਾਣਦੇ ਹਨ ਕਿ ਟਰੰਪ ਇਕ ਝੂਠੇ ਹਨ। ਬਿਡੇਨ ਅਤੇ ਟਰੰਪ ਦੋਹਾਨੇ ਇਕ-ਦੂਜੇ ਦੇ ਪਰਿਵਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਬਿਡੇਨ ਨੇ ਕੋਰੋਨਾਵਾਇਰਸ ਨੂੰ ਲੈਕੇ ਵੀ ਬਹਿਸ ਦੇ ਦੌਰਾਨ ਟਰੰਪ ‘ਕੇ ਜੰਮ ਕੇ ਹਮਲਾ ਬੋਲਿਆ। ਬਿਡੇਨ ਨੇ ਕਿਹਾ ਕਿ ਇਹ ਟਰੰਪ ਉਹੀ ਵਿਅਕਤੀ ਹਨ ਜੋ ਇਹ ਦਾਅਵਾ ਕਰ ਰਹੇ ਸਨ ਕਿਈਸਟਰ ਤੱਕ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਅਤੇ ਜੇਕਰ ਸਮਾਰਟਅਤੇ ਤੇਜ਼ੀ ਨਾਲ ਕਦਮ ਨਾ ਚੁੱਕੇ ਗਏ ਤਾਂ ਹੋਰ ਲੋਕ ਵੀ ਮਰਨਗੇ। ਡੈਮੋਕ੍ਰੇਟ ਨੇਤਾ ਨੇ ਟਰੰਪ ਨੂੰ ਕਿਹਾ ਕਿ ਤੁਸੀਂ ਹੁਣ ਤੱਕ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਹੋ।

You might also like

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

ਇਸ ਦੋਸ਼ ‘ਤੇ ਟਰੰਪ ਨੇ ਪਲਟਵਾਰ ਕੀਤਾ। ਟਰੰਪ ਨੇ ਬਿਡੇਨ ਨੂੰ ਕਿਹਾ ਕਿ ਤੁਸੀਂ ਨਹੀਂ ਚਾਹੁੰਦੇ ਸੀ ਕਿ ਕੋਰੋਨਾ ਨੂੰ ਦੇਖਦੇ ਹੋਏ ਚੀਨ ਦੇ ਲਈ ਸਾਨੂੰ ਆਪਣੇ ਦਰਵਾਜੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਤੁਸੀਂ ਸਮਝਦੇ ਸੀ ਕਿ ਇਹ ਭਿਆਨਕ ਹੈ। ਮਾਸਕ ਨਾ ਪਾਉਣ ਦੇ ਸਵਾਲ ‘ਤੇ ਟਰੰਪ ਨੇ ਕਿਹਾ ਕਿ ਜਦੋਂ ਮੈਨੂੰ ਲੋੜ ਸਮਝ ਵਿਚ ਆਉਂਦੀ ਹੈ ਤਾਂ ਮੈਂ ਮਾਸਕ ਪਾਉਂਦਾ ਹਾਂ। ਮੈਂ ਬਿਡੇਨ ਦੀ ਤਰ੍ਹਾਂ ਮਾਸਕ ਨਹੀਂ ਪਾਉਂਦਾ। ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਰਾਸ਼ਟਰਪਤੀ ਹੁੰਦੇ ਤਾਂ ਅਮਰੀਕਾ ਵਿਚ ਕੋਵਿੱਡ ਨਾਲ ਘੱਟੋ-ਘੱਟ 20 ਲੱਖ ਲੋਕ ਮਾਰੇ ਗਏ ਹੁੰਦੇ। ।ਇਸ ਪਹਿਲੀ ਬਹਿਸ ਦਾ ਸੰਚਾਲਨ ਫਾਕਸ ਨਿਊਜ਼’ ਦੇ ਮਸ਼ਹੂਰ ਐਂਕਰ ਕਿਸਵਾਲਾਸ ਨੇ ਕੀਤਾ, ਉਹਨਾਂ ਵੱਲੋਂ ਵਾਰ ਵਾਰ ਟਰੰਪ ਨੂੰ ਚੁੱਪ ਕਰਵਾਉਣ ਲਈ ਬੇਨਤੀਆਂ ਕੀਤੀਆ ਗਈਆ ਪਰ ਬੇਲਗਾਮ ਹੋਏ ਦੋਵੇਂ ਉਮੀਦਵਾਰ ਇਸ ਤਰਾਂ ਪੇਸ਼ ਆ ਰਹੇ ਸਨ ਜਿਵੇਂ ਇਹ ਰਾਸ਼ਟਰਪਤੀ ਦੀ ਬਹਿਸ ਨਾਂ ਹੋਕੇ ਦੋ ਬੱਚੇ ਚਿੱਕੜ ਵਿੱਚ ਲੜ ਰਹੇ ਹੋਣ। ਅਗਲੀ ਬਹਿਸ ਦਾ ਸੰਚਾਲਨ ‘ਸੀ-ਸਪੈਨ ਨੈੱਟਵਰਕਰਸ’ ਦੇ ਸਟੀਵ ਸਕਲੀ 15 ਅਕਤੂਬਰ ਨੂੰ ਮਿਆਮੀ (ਫਲੋਰਿਡਾ) ’ਚ ਕਰਨਗੇ ਅਤੇ ਤੀਸਰੀ ਅਤੇ ਆਖਰੀ ਬਹਿਸ ਦਾ ਸੰਚਾਲਨ ‘ਐੱਨ. ਬੀ. ਸੀ. ਨਿਊਜ਼’ ਦੀ ਕ੍ਰਿਸਟਨ ਵੇਲਕਰ 20 ਅਕਤੂਬਰ ਨੂੰ ਨੈਸ਼ਵਿਲੇ (ਟੇਨੇਸੀ) ’ਚ ਕਰੇਗੀ।

Previous Post

ਅਕਾਲੀ ਦਲ ਭੜਕਾਊ ਭਾਸ਼ਣਾਂ ਨਾਲ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ’ਚ:ਭੋਮਾਂ

Next Post

ਯੂ ਪੀ ‘ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ, ਜ਼ਖ਼ਮਾਂ ਕਾਰਨ ਦਮ ਤੋੜਿਆ

Asli Punjabi

Asli Punjabi

Related Posts

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

by Asli Punjabi
March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

by Asli Punjabi
March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

by Asli Punjabi
March 9, 2026
ਸ਼ਹੀਦ ਭਾਈ ਤਾਰਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਖਾਲਸਾ ਮਾਰਚ
Top Stories

ਸ਼ਹੀਦ ਭਾਈ ਤਾਰਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਖਾਲਸਾ ਮਾਰਚ

by Asli Punjabi
March 9, 2026
300 ਸਾਲਾ ਸ਼ਤਾਬਦੀ ਨੂੰ ਸਮਰਪਿਤ ‘ਖਾਲਸਾਈ ਮਾਰਚ’ ਦਾ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਨਿੱਘਾ ਸੁਆਗਤ
Top Stories

300 ਸਾਲਾ ਸ਼ਤਾਬਦੀ ਨੂੰ ਸਮਰਪਿਤ ‘ਖਾਲਸਾਈ ਮਾਰਚ’ ਦਾ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਨਿੱਘਾ ਸੁਆਗਤ

by Asli Punjabi
March 9, 2026
Next Post
ਯੂ ਪੀ ‘ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ, ਜ਼ਖ਼ਮਾਂ ਕਾਰਨ ਦਮ ਤੋੜਿਆ

ਯੂ ਪੀ 'ਚ ਇਕ ਹੋਰ 22 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ, ਜ਼ਖ਼ਮਾਂ ਕਾਰਨ ਦਮ ਤੋੜਿਆ

Recommended

ਸੋਨੂੰ ਸੂਦ ਨੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਲਈ ਦਿੱਤੇ ਸਮਾਰਟ ਫੋਨ

ਸੋਨੂੰ ਸੂਦ ਨੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਲਈ ਦਿੱਤੇ ਸਮਾਰਟ ਫੋਨ

August 26, 2020
ਬਾਲੀਵੁੱਡ ਅਭਿਨੇਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ

ਬਾਲੀਵੁੱਡ ਅਭਿਨੇਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ

May 14, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In