ਨਵੀਂ ਦਿੱਲੀ, 27 ਸਤੰਬਰ, 2020 : ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ 82 ਸਾਲਾਂ ਦੇ ਸਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ ਹੈ ਕਿ ਉਹ ਭਾਜਪਾ ਦੇ ਹੰਢੇ ਹੋਏ ਆਗੂ ਸਨ ਜਿਹਨਾਂ ਨੇ ਪਹਿਲਾਂ ਇਕ ਫੌਜੀ ਵਜੋਂ ਤੇ ਫਿਰ ਸਿਆਸਤ ਵਿਚ ਦੇਸ਼ ਦੀ ਚੰਗੀ ਸੇਵਾ ਕੀਤੀ।