ਚੰਡੀਗੜ੍ਹ, 27 ਸਤੰਬਰ, 2020 : ਪੰਜਾਬ ਸਰਕਾਰ ਨੂੰ ਘੱਟ ਤੋਂ ਘੱਟ 300 ਮਹਿਮਾਨਾਂ ਲਈ ਜਾਂ ਮੈਰਿਜ ਪੈਲੇਸ ਵਿਚ ਉਪਲਬਧ ‘ਮਹਿਮਾਨ ਸਮਰੱਥਾ’ ਦੇ ਅੱਧ ਦੇ ਬਰਾਬਰ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਲਈ ਰਾਜ ਦੇ ਮੈਰਿਜ ਪੈਲੇਸ ਅਤੇ Çð÷¯ðà ਨਿਰਧਾਰਤ ਕੋਵਿਡ 19 ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸ ਓ ਪੀਜ਼) ਦੇ ਤਹਿਤ ਦੁਬਾਰਾ ਖੋਲ੍ਹਣੇ ਚਾਹੀਦੇ ਹਨ । ਇਹ ਗੱਲ ਪੰਜਾਬ ਮੈਰਿਜ ਪੈਲੇਸ ਐਂਡ Çð÷¯ðà ਐਸੋਸੀਏਸ਼ਨ (ਪੀ.ਐੱਮ. ਪੀ.ਏ. ਆਰ. ਏ.) ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਨੇ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ।
ਸਿੱਧੂ ਦੇ ਨਾਲ ਕਰਮਜੀਤ ਸਿੰਘ ਕੈਨੇਡੀਅਨ, ਜੁਆਇੰਟ ਸੈਕਟਰੀ, ਪੀਐਮਪੀਏਆਰਏ, ਟੀ ਐਸ ਢੀਂਡਸਾ, ਪ੍ਰਧਾਨ, ਮੈਰਿਜ ਪੈਲੇਸ ਐਸੋਸੀਏਸ਼ਨ, ਫਤਿਹਗੜ ਸਾਹਿਬ ਅਤੇ ਰਮਨ ਖੰਨਾ, ਪ੍ਰਧਾਨ, ਮੁਹਾਲੀ ਮੈਰਿਜ ਪੈਲੇਸ ਐਸੋਸੀਏਸ਼ਨ ਮੌਜੂਦ ਸਨ। ਸਿੱਧੂ ਨੇ ਦੱਸਿਆ ਗਿਆ ਕਿ ਇਸ ਬਾਰੇ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀਆਂ ਦੇ ਸਮੂਹ ਰਾਹੀਂ ਇੱਕ ਪੱਤਰ ਸੌਂਪਿਆ ਹੈ ।
ਇਸ ਮੌਕੇ ਸਿੱਧੂ ਨੇ ਦਲੀਲ ਦਿੱਤੀ ਕਿ ਆਮ ਤੌਰ ‘ਤੇ ਮੈਰਿਜ ਪੈਲੇਸਾਂ ਵਿਚ 10,000 ਤੋਂ 1 ਲੱਖ ਵਰਗ ਫੁੱਟ ਜਗਾਹ ਖੁੱਲ੍ਹੇ ਬਗੀਚੇ ਅਤੇ ਪਾਰਕਿੰਗ ਆਦਿ ਲਈ ਹੁੰਦੀ ਹੈ ਤੇ ਸਮਾਗਮ ਹਾਲ ਲਈ ਵੀ ਵੱਡੇ ਖੇਤਰ ਹੁੰਦੇ ਹਨ । ਇਸਦੇ ਉਲਟ ਹੋਟਲ, ਰੈਸਟੋਰੈਂਟ, ਮਾਲ ਅਤੇ ਜਿੰਮ ਛੋਟੇ ਅਤੇ ਤੰਗ ਖੇਤਰ ਵਿਚ ਮੌਜੂਦ ਹੁੰਦੇ ਹਨ। ਇਹ ਸਮਝ ਨਹੀਂ ਆ ਰਿਹਾ ਕਿ ਮੈਰਿਜ ਪੈਲੇਸਾਂ ਨੂੰ ਵਿਆਹ ਸਮਾਗਮ ਕਰਵਾਉਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਜਦਕਿ ਇਥੇ ਕੋਵਿਡ 19 ਦੇ ਸੰਬੰਧ ਵਿਚ ਐਸ ਓ ਪੀਜ਼’ ਬਹੁਤ ਅਸਾਨੀ ਨਾਲ ਲਾਗੂ ਕੀਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੀਕ ਕੋਈ ਅਗਾਮੀ ਕਾਰਵਾਈ ਨਹੀਂ ਕੀਤੀ ਗਈ ਸੋ ਅਸੀਂ ਹੁਣ ਰਾਜ ਸਰਕਾਰ ਨੂੰ ਅਲਟੀਮੇਟਮ ਦੇ ਰਹੇ ਹਾਂ ਕਿ ਜੇ ਉਹ ਇਸ ਮਹੀਨੇ ਦੇ ਅੰਤ ਤੱਕ ਮੈਰਿਜ ਪੈਲੇਸਾਂ ਅਤੇ Çð÷¯ðà ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਨਹੀਂ ਲੈਂਦੀ ਤਾਂ ਐਸੋਸੀਏਸ਼ਨ 2 ਅਕਤੂਬਰ ਤੋਂ ਅੰਦੋਲਨ ਅਤੇ ਰੋਸ ਪ੍ਰਦਰਸ਼ਨ ਦਾ ਰਸਤਾ ਅਪਣਾਏਗੀ।
ਸਿੱਧੂ ਨੇ ਦੱਸਿਆ ਕਿ ਜਦੋਂ ਕੋਈ ਵਿਆਹ ਜਾਂ ਸਮਾਗਮ ਕਿਸੇ ਮੈਰਿਜ ਪੈਲੇਸ ਜਾਂ Çð÷¯ðà ਵਿਖੇ ਹੁੰਦਾ ਹੈ ਤਾਂ ਉਥੇ ਸਰਵਿਸ ਪ੍ਰੋਵਾਈਡਰ ਦੇ ਰੂਪ ਵਿਚ ਡੀਜੇ ਪੇਸ਼ੇਵਰ, ਕੇਟਰਰ, ਟੈਂਟ ਸਰਵਿਸ ਪ੍ਰੋਵਾਈਡਰ, ਸਜਾਵਟ ਮਾਹਰ ਆਦਿ ਜੁੜੇ ਹੁੰਦੇ ਹਨ ਅਤੇ ਰੁਜ਼ਗਾਰ ਪ੍ਰਾਪਤ ਕਰਦੇ ਹਨ। ਇਕ ਵਿਆਹ ਦਰਮਿਆਨ 100 ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਦਾ ਹੈ ਅਤੇ ਲਗਭਗ 500 ਲੋਕਾਂ ਨੂੰ ਅਸਿੱਧੇ ਤੌਰ ‘ਤੇ ਕੰਮ ਮਿਲਦਾ ਹੈ। ਸਿੱਧੂ ਨੇ ਕਿਹਾ ਕਿ ਮੈਰਿਜ ਪੈਲੇਸ ਇੰਡਸਟਰੀ ਆਮ ਤੌਰ ‘ਤੇ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਸੁਭਾਵਕ ਗੁਣ ਰੱਖਦੀ ਹੈ। ਇਕ ਵਾਰ ਵਿਆਹ ਬੁੱਕ ਹੋਣ ‘ਤੇ ਇਹ ਮੰਗ ਨੂੰ ਵਧਾ ਦਿੰਦਾ ਹੈ ਅਤੇ ਇਸ ਸਮੇਂ ਪੰਜਾਬ ਵਿਚ ਇਸ ਵਰਤਾਰੇ ਦੀ ਜ਼ਰੂਰਤ ਹੈ ।
ਪੰਜਾਬ ਵਿੱਚ 5000 ਤੋਂ ਵੱਧ ਮੈਰਿਜ ਪੈਲੇਸ ਅਤੇ Çð÷¯ðà ਹਨ ਜੋ ਕਿ 7 ਮਹੀਨਿਆਂ ਤੋਂ ਬੰਦ ਹਨ। ਸਮਾਗਮਾਂ ਅਤੇ ਵਿਆਹ ਉਦਯੋਗ ਦੇ ਨਾਲ ਸੈਂਕੜੇ, ਹਜਾਰਾਂ ਵਿਕਰੇਤਾ ਜੁੜੇ ਹੋਏ ਹਨ ਜੋ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ । ਨਤੀਜੇ ਵਜੋਂ ਮੈਰਿਜ ਪੈਲੇਸ ਮਾਲਕਾਂ ਅਤੇ ਹੋਰ ਸਾਰੇ ਸੇਵਾ ਪ੍ਰਦਾਤਾਵਾਂ ਲਈ ਵੀ ਬਹੁਤ ਜ਼ਿਆਦਾ ਵਿੱਤੀ ਪਰੇਸ਼ਾਨੀ ਦੀ ਸਥਿਤੀ ਬਣ ਚੁਕੀ ਹੈ ।
ਕਰਮਜੀਤ ਸਿੰਘ ਕੈਨੇਡੀਅਨ, ਜੁਆਇੰਟ ਸੈਕਟਰੀ, ਪੀਐਮਪੀਆਰਏ ਨੇ ਕਿਹਾ ਕਿ ਮੈਰਿਜ ਪੈਲੇਸਾਂ ਅਤੇ Çð÷¯ðà ਇਕ ਸੰਗਠਿਤ ਸੈਕਟਰ ਹੈ । ਇਕ ਵਾਰ ਸਰਕਾਰ ਇਸਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦੇਵੇ ਤਾਂ ਸਾਰੀਆਂ ਕੋਵਿਡ 19 ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਦੀ ਪਾਲਣਾ ਕੀਤੀ ਜਾਵੇਗੀ । ਬਹੁਤੇ ਸਥਾਨਾਂ ਵਿਚ 1000 ਤੋਂ 2,000 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਜੇ ਸਰਕਾਰ 300 ਮਹਿਮਾਨਾਂ ਨਾਲ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੰਦੀ ਹੈ ਤਾਂ ਬੇਰੁਜ਼ਗਾਰੀ ਰੁਕੇਗੀ ਤੇ ਰਾਜ ਸਰਕਾਰ ਨੂੰ ਮਾਲੀਆ ਵੀ ਵਧੇਰੇ ਮਿਲੇਗਾ ।
ਅਨਲੌਕ 4 ਦੇ ਅਧੀਨ, ਬਹੁਤ ਸਾਰੇ ਗੁਆਂਢੀ ਰਾਜਾਂ ਨੇ 100 ਤੋਂ ਵੱਧ ਮਹਿਮਾਨਾਂ ਦੇ ਸਮਾਗਮਾਂ ਦੀ ਆਗਿਆ ਦੇ ਦਿੱਤੀ ਹੈ, ਇਸ ਨਾਲ ਪੰਜਾਬ ਦੇ ਮੁਹਾਲੀ ਨੇੜੇ ਚੰਡੀਗੜ੍ਹ ਅਤੇ ਪੰਚਕੁਲਾ ਦੇ ਹੋਟਲਾਂ ਵਿੱਚ ਵਿਆਹ ਅਤੇ ਸਮਾਰੋਹਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਮੈਰਿਜ ਪੈਲੇਸ ਅਤੇ ਰਿਜੋਰਟਸ ਬੰਦ ਹਨ।
ਮੁਹਾਲੀ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਖੰਨਾ ਨੇ ਕਿਹਾ ਕਿ ਦੇਸ਼ ਭਰ ਵਿਚ ਵਿਆਹ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਦੇ ਸਾਰੇ ਮੈਰਿਜ ਪੈਲੇਸ ਤੰਗੀ ਮਹਿਸੂਸ ਕਰ ਰਹੇ ਹਨ ਕਿਉਂਕਿ ਮੁਹਾਲੀ ਦੇ ਲੋਕ ਵਿਆਹ, ਵਿਆਹ ਕਰਵਾਉਣ ਲਈ ਚੰਡੀਗੜ੍ਹ, ਪੰਚਕੁਲਾ ਜਾਂ ਹਿਮਾਚਲ ਜਾ ਰਹੇ ਹਨ। ਇਹੋ ਹਾਲ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਦੇਖਿਆ ਜਾ ਰਿਹਾ ਹੈ । ਇਸ ਸੈਕਟਰ ਦੀ ਜ਼ੀਰੋ ਆਮਦਨੀ ਦੇ ਚਲਦਿਆਂ ਜੇ ਸਰਕਾਰ ਆਪਣੀ ਨੀਂਦ ਤੋਂ ਨਹੀਂ ਜਾਗਦੀ ਅਤੇ ਤੁਰੰਤ ਦੁਬਾਰਾ ਖੋਲ੍ਹਣ ਦੇ ਆਦੇਸ਼ ਨਹੀਂ ਦਿੰਦੀ ਹੈ ਤਾਂ ਪੰਜਾਬ ਦੇ ਬਹੁਤੇ ਮੈਰਿਜ ਪੈਲੇਸਾਂ ਅਤੇ Çð÷¯ðà ਨੂੰ ਬੰਦ ਕਰਨਾ ਪੈ ਸਕਦਾ ਹੈ।
ਟੀ ਐੱਸ ਢੀਂਡਸਾ, ਪ੍ਰਧਾਨ, ਮੈਰਿਜ ਪੈਲੇਸ ਐਸੋਸੀਏਸ਼ਨ, ਫਤਿਹਗੜ ਸਾਹਿਬ ਨੇ ਕਿਹਾ ਕਿ ਇਸ ਰੋਕ ਕਾਰਨ ਪੰਜਾਬ ਸਰਕਾਰ ਜੀਐਸਟੀ, ਹੋਰ ਟੈਕਸਾਂ, ਸ਼ਰਾਬ ਦੀ ਆਗਿਆ, ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਆਦਿ ਦੇ ਰੂਪ ਵਿੱਚ ਕਰੋੜਾਂ ਰੁਪਏ ਦਾ ਘਾਟਾ ਵੀ ਖਾ ਰਹੀ ਹੈ । ਇਸ ਲਈ ਤੁਰੰਤ ਮੈਰਿਜ ਪੈਲੇਸਾਂ ਅਤੇ Çð÷¯ðਟਾਂ ਨੂੰ ਦੁਬਾਰਾ ਖੋਲ੍ਹਣਾ ਚਾਹੀਦਾ ਹੈ। ਹਰ ਸਾਲ ਇਹ ਉਦਯੋਗ ਉਨ੍ਹਾਂ ਲੱਖਾਂ ਪੇਸ਼ੇਵਰਾਂ ਨੂੰ ਰੁਜ਼ਗਾਰ ਦੇਣ ਵਿਚ ਯੋਗਦਾਨ ਪਾਉਂਦਾ ਹੈ ਜਿਹੜੇ ਪ੍ਰਤੱਖ ਜਾਂ ਅਸਿੱਧੇ ਤੌਰ ਤੇ ਪ੍ਰੋਗਰਾਮਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਹੁਣ ਇਹ ਲੋਕ ਵਿੱਤੀ ਮੰਦਹਾਲੀ ਦੀ ਕਗਾਰ ‘ਤੇ ਹਨ ਜੋ ਰਾਜ ਭਰ ਦੀ ਕਾਨੂੰਨ ਵਿਵਸਥਾ ਵਿਚ ਵੀ ਖਲਲ ਪਾ ਸਕਦੇ ਹਨ ।