ਟੋਰਾਂਟੋ, 7 ਅਗਸਤ, 2020 :ਉੁਨਟਾਰੀਓ ਸੂਬੇ ਵਿੱਚ ਜੁਲਾਈ ਮਹੀਨਾ ਘਰਾਂ ਦੀ ਵਿਕਰੀ ਲਈ ਰਿਕਾਰਡ ਤੋੜ ਰਿਹਾ,ਕਿਉਂਕਿ 11,081 ਘਰਾਂ ਦੀ ਸੇਲ ਹੋਈ ਹੈ।
ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿਚ ਮੌਜੂਦਾ ਘਰੇਲੂ ਵਿਕਰੀ ਜੁਲਾਈ 2019 ਦੇ ਮੁਕਾਬਲੇ 29.5 ਫੀਸਦ ਵੱਧ ਗਈ ਹੈ, ਜੋ ਕਿ ਮਹੀਨੇ ਦੇ ਲਈ ਇਕ ਉੱਚ ਪੱਧਰੀ ਆਂਕੜਾ ਹੈ।
ਘਰਾਂ ਦੀਆਂ ਔਸਤਨ ਕੀਮਤਾਂ ਵੀ ਇਕ ਸਾਲ ਪਹਿਲਾਂ ਨਾਲੋਂ 16.9 ਪ੍ਰਤੀਸ਼ਤ ਵੱਧ ਰਹੀਆਂ,ਕੀਮਤਾਂ ਅੋਸਤਨ$943,710 ਸਨ।
ਟਰੈਬ ਦਾ ਕਹਿਣਾ ਹੈ ਕਿ ਲੋ ਰਾਈਸ ਹੋਮਸ ਖ਼ਾਸਕਰ ਜੋ ਡਾਊਨਟਾਊਨ ਕੋਰ ਦੇ ਬਾਹਰ ਹਨ ਦੀ ਹੋਈ ਵਿਕਰੀ ਨੇ ਕੀਮਤਾਂ ਦੇ ਵਾਧੇ ਅਤੇ ਘਰਾਂ ਦੀ ਸੇਲ ਵਿੱਚ ਤੇਜੀ ਵਾਲੇ ਰੁਝਾਨ ਦੀ ਅਗਵਾਈ ਕੀਤੀ, ਡਾਰਹਮ, ਓਰੇਂਜਵੇਲਅਤੇ ਸਾਊਥ ਸਿਮਕੋ ਕਾਂਊਂਟੀ ਦੇ ਘਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਉਛਾਲ ਆਇਆ. ਬੋਰਡ ਦੀ ਪ੍ਰਧਾਨ ਲੀਜ਼ਾ ਪਟੇਲ ਨੇ ਕਿਹਾ ਕਿ ਇਸ ਗੱਲ ਦਾ ਸਬੂਤ ਹੈ ਕਿ ਘਰੇਲੂ ਮਾਰਕੀਟ ਵਿੱਚ ਖਰੀਦਦਾਰ ਮੁਕਾਬਲੇਬਾਜ਼ੀ ਕਰ ਰਹੇ ਹਨ ਕਿਉਂਕਿ ਬਾਜ਼ਾਰ ਵਿਚ ਨਵੀਂ ਲਿਸਟਿੰਗ ਆਉਣ ਦੇ ਨਾਲ ਹੀ ਘਰ ਤੇਜ਼ੀ ਨਾਲ ਵਿਕ ਰਹੇ ਹਨ।