ਨਵੀਂ ਦਿੱਲੀ, 22 ਸਤੰਬਰ, 2020 : ਰਾਜ ਸਭਾ ਵਿਚੋਂ ਮੁਅੱਤਲ ਕੀਤੇ ਗਏ 8 ਮੈਂਬਰਾਂ ਨੇ ਸਾਰੀ ਰਾਤ ਬਾਹਰ ਲਾਅਨ ਵਿਚ ਆਪਣਾ ਧਰਨਾ ਜਾਰੀ ਰੱਖਿਆ। ਸਵੇਰੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਉਹਨਾਂ ਲਈ ਚਾਹ ਲੈ ਕੇ ਪੁੱਜੇ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਉਹਨਾਂ ਨੇ ਡਿਪਟੀ ਚੇਅਰਮੈਨ ਵੱਲੋਂ ਲਿਆਂਦੀ ਚਾਹ ਪੀਣ ਤੋਂ ਨਾਂਹ ਕਰ ਦਿੱਤੀ ਤੇ ਉਹਨਾਂ ਨੂੰ ‘ਕਿਸਾਨ ਵਿਰੋਧੀ’ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਕਿਹਾ ਕਿ ਇਹਨਾਂ ਹਾਲਾਤਾਂ ਲਈ ਡਿਪਟੀ ਚੇਅਰਮੈਨ ਵੀ ਜ਼ਿੰਮੇਵਾਰ ਹਨ।