ਪਟਿਆਲਾ, 22 ਸਤੰਬਰ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਸੰਬੰਧੀ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਚਲ ਰਿਹਾ ਪੱਕਾ ਮੋਰਚਾ ਅੱਜ ਅੱਠਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ|
ਯੂਨੀਅਨ ਦੇ ਸੂਬਾ ਪ੍ਰਧਾਨ ਜੌਗਿੰਦਰ ਸਿੰਘ ਉਗਰਾਹਾਂ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾ ਸਮੂਹ ਕਿਸਾਨਾਂ ਮਜਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਸਾਰਾ ਕਰਜ਼ਾ ਖਤਮ ਕੀਤਾ ਜਾਵੇਗਾ, ਕੁਰਕੀਆਂ ਬੰਦ ਹੋਣਗੀਆਂ ਘਰ-ਘਰ ਵਿੱਚ ਪੱਕਾ ਰੋਜਗਾਰ ਦਿੱਤਾ ਜਾਵੇਗਾ, ਭੌ-ਮਾਫੀਆਂ, ਨਸ਼ਾ ਮਾਫੀਆਂ ਆਦਿ ਤੇ ਨੱਥ ਪਾਈ ਜਾਵੇਗੀ ਅਤੇ ਫਸਲਾਂ ਦਾ ਪੂਰਾ ਭਾਅ ਮਿਲੇਗਾ| ਪਰੰਤੂ ਸਰਕਾਰ ਬਣਦੇ ਸਾਰ ਹੀ ਕੈਪਟਨ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਵੱਡਾ ਫਰਕ ਹੈ|
ਯੂਨੀਅਨ ਦੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਗੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਦੂਜਾ ਪੱਕਾ ਮੋਰਚਾ ਬਾਦਲ ਪਿੰਡ ਵਿਖੇ ਚਲ ਰਿਹਾ ਹੈ| ਇਹ ਮੋਰਚਾ ਭਾਜਪਾ ਗੱਠਜੋੜ ਸਰਕਾਰ ਨਾਲ ਸੰਬੰਧਤ ਮੰਗਾ ਸਬੰਧੀ ਚਲ ਰਿਹਾ ਹੈ| ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਖੇਤੀਬਾੜੀ ਵਿਰੋਧੀ ਤਿੰਨ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਗਏ ਹਨ| ਇਸ ਕਰਕੇ 85 ਫੀਸਦੀ ਲੋਕਾਂ ਤੇ ਬਹੁਤ ਬੁਰਾ ਅਸਰ ਪੈਣਾ ਹੈ| ਉਹਨਾਂ ਕਿਹਾ ਕਿ ਇਸ ਸਮੇਂ ਪੂਰੇ ਭਾਰਤ ਵਿੱਚ ਰੋਜਗਾਰ ਦਾ ਖਾਤਮਾ ਹੋ ਚੁੱਕਿਆ ਹੈ| ਪਰ ਮੌਕੇ ਦੀਆਂ ਸਰਕਾਰਾਂ ਭਾਂਤ-ਭਾਂਤ ਦੇ ਗਲਤ ਕਾਨੂੰਨ ਲਾਗੂ ਕਰਕੇ ਕਿਰਤੀ ਲੋਕਾਂ ਨਾਲ ਧੱਕਾ ਕਰ ਰਹੀਆਂ ਹਨ|
ਮੋਰਚੋ ਦੌਰਾਨ ਸੰਬੋਧਨ ਰਦਿਆਂ ਬੁਲਾਰਿਆਂ ਨੇ ਕਿਹਾ ਕਿ 25 ਸਤੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੇ ਨਾਲ 24, 25 ਅਤੇ 26 ਸਤੰਬਰ ਨੂੰਪੰਜਾਬ ਵਿੱਚ ਰੇਲਾਂ ਦਾ ਪੱਕਾ ਜਾਮ ਕੀਤਾ ਜਾ ਰਿਹਾ ਹੈ| ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ 50 ਰੁਪਏ ਕੁਇੰਟਲ ਦਾ ਵਾਧਾ ਕਰਕੇ ਕਿਸਾਨਾਂ ਨਾਲ ਮਜਾਕ ਕੀਤਾ ਗਿਆ ਹੈ, ਕਿਉਕਿ ਸਰਕਾਰੀ ਖਰੀਦ ਤਾਂ ਬੰਦ ਕਰ ਦਿੱਤੀ ਗਈ ਹੈ|
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਨੇ ਮੰਗ ਕੀਤੀ ਕਿ ਸੂਮਹ ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਘਰ-ਘਰ ਵਿੱਚ ਪੱਕਾ ਰੁਜਗਾਰ ਦਿੱਤਾ ਜਾਵੇ, ਕੁਰਕੀਆਂ ਬੰਦ ਕੀਤੀਆਂ ਜਾਣ, ਖੇਤੀਬਾੜੀ ਦਾ ਧੰਦਾ ਲਾਹੇਬੰਦ ਬਣਾਇਆ ਜਾਵੇ, ਹਰ ਪ੍ਰਕਾਰ ਦਾ ਮਾਫੀਆਂ ਖਤਮ ਕੀਤਾ ਜਾਵੇ ਅਤੇ ਲੇਖਕਾ, ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚੋ ਰਿਹਾਅ ਕੀਤਾ ਜਾਵੇ|
ਇਸ ਮੌਕੇ ਸੂਬਾ ਆਗੂ ਅਮਰੀਕ ਸਿੰਘ ਗੰਢੂਆਂ, ਦਰਬਾਗ ਸਿੰਘ ਛਾਜਲਾ, ਮਨਜੀਤ ਸਿੰਘ ਨਿਆਲ, ਜਗਤਾਰ ਸਿੰਘ ਕਾਲਾਝਾੜ, ਸੁਦਾਗਰ ਸਿੰਘ ਘੁਡਾਣੀ, ਮਨਜੀਤ ਸਿੰਘ ਘਰਾਚੋ, ਜਸਵੰਤ ਸਿੰਘ ਤੋਲਾਵਾਲ, ਹਾਕਮ ਸਿੰਘ ਧਨੇਠਾ ਜਲ ਸਪਲਾਈ ਤੇ ਸੈਨੀਟੇਸ਼ਨ ਕੰਨਟਰੈਕਟ ਵਰਕਜ਼ ਯੂਨੀਅਨ ਪੰਜਾਬ ਰਜਿ: ਰਮਨਦੀਪ ਸਿੰਘ ਕਾਲਾਝਾੜਵੀ ਹਾਜਿਰ ਸਨ|