ਨਵੀਂ ਦਿੱਲੀ , 14 ਸਤੰਬਰ, 2020 : ਇਕ ਹੈਰਾਨੀਜਨਕ ਖੁਲਾਸੇ ਵਿਚ ਇਹ ਸਾਹਮਣੇ ਆਇਆ ਹੈ ਕਿ ਚੀਨ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀਆਂ ਸਮੇਤ 10 ਹਜ਼ਾਰ ਭਾਰਤੀਆਂ ਦੀ ਜਾਸੂਸੀ ਕਰ ਰਿਹਾ ਹੈ। ਇਸ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ, ਫੌਜ ਮੁਖੀ ਤੇ ਹੋਰ ਅਨੇਕਾਂ ਵੀ ਵੀ ਆਈ ਪੀ ਸ਼ਾਮਲ ਹਨ।