ਬਠਿੰਡਾ ,6 ਸਤੰਬਰ, 2020 : ਬਠਿੰਡਾ ’ਚ ਯੂਥ ਅਕਾਲੀ ਦਲ ਦੇ ਆਗੂ ਸੁਖਨ ਸੰਧੂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੰਧੂ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਕੈਨਾਲ ਕਲੋਨੀ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਿਛਲੀਆਂ ਵਿਧਾਨ ਸਭਾ ਵੇਲੇ ਚੋਣਾਂ ਮੌਕੇ ਸੁਖਨ ਸੰਧੂ ਅਤੇ ਕੁੱਝ ਲੋਕਾਂ ਵਿਚਾਕਾ ਝਗੜਾ ਹੋਇਆ ਸੀ। ਉਸ ਮੌਕੇ ਦੋਵਾਂ ਧਿਰਾਂ ਵਿਚਕਾਰ ਆਪਸ ’ਚ ਗੋਲੀਆਂ ਵੀ ਚੱਲੀਆਂ ਸਨ। ਪੁਲਿਸ ਨੇ ਸੰਧੂ ਅਤੇ ਕੁੱਝ ਹੋਰ ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ।ਪਤਾ ਲੱਗਿਆ ਹੈ ਕਿ ਉਦੋਂ ਮਾਮਲਾ ਆਪਸੀ ਰਾਜੀਨਾਮੇਂ ਨਾਲ ਨਿਪਟ ਗਿਆ ਸੀ। ਪ੍ਰੀਵਾਰਕ ਸੂਤਰਾਂ ਮੁਤਾਬਕ ਮਿ੍ਤਕ ਦੇ ਪ੍ਰੀਵਾਰ ਵੱਲੋਂ ਸੁਖਨ ਸੰਧੂ ਦਾ ਕਤਲ ਪੁਰਾਂਣੀ ਰੰਜਿਸ਼ ਕਾਰਨ ਹੀ ਹੋਇਆ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਵੱਖ ਵੱਖ ਪਹਿਲੂਆਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸੁਖਨ ਸੰਧੂ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦਾ ਵੀ ਵੱਡਾ ਦਾਅਵੇਦਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ’ਚ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।