ਲੁਧਿਆਣਾ, 6 ਸਤੰਬਰ, 2020 : ਇਥੋਂ ਦੇ ਕਾਮੇਡੀ ਕਲਾਕਾਰ ਕੁਲਵੰਤ ਸਿੰਘ ਢਿੱਲੋਂ ਨੂੰ ਪੁਲਿਸ ਇੰਸਪੈਕਟਰ ਦੀ ਵਰਦੀ ਪਾ ਕੇ ਕੋਰੋਨਾ ਦਾ ਇਲਾਜ ਸਿਰਫ ਸ਼ਰਾਬ ਹੋਣ ਬਾਰੇ ਵੀਡੀਓ ਪੋਸਟ ਕਰਨੀ ਮਹਿੰਗੀ ਪੈ ਗਈ ਹੈ। ਪੁਲਿਸ ਨੇ ਉਸ ‘ਤੇ ਕੇਸ ਦਰਜ ਕਰ ਕੀਤਾ ਹੈ ਤੇ ਹੁਣ ਉਸਨੇ ਇਕ ਹੋਰ ਵੀਡੀਓ ਵਿਚ ਆਪਣਾ ਸਪਸ਼ਟੀਕਰਨ ਦਿੱਤਾ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਸਪਸ਼ਟੀਕਰਨ ਵੀ ਉਸਨੇ ਪੁਲਿਸ ਇੰਸਪੈਕਟਰ ਦੀ ਵਰਦੀ ਪਾ ਕੇ ਹੀ ਦਿੱਤਾ ਹੈ। ਵੀਡੀਓ ਵਿਚ ਉਹ ਦੱਸ ਰਿਹਾ ਹੈ ਕਿ ਉਹ ਰੰਗਮੰਚ ਦਾ ਛੋਟਾ ਜਿਹਾ ਕਲਾਕਾਰ ਹੈ ਤੇ ਉਸਨੇ ਹਾਸੇ ਮਜ਼ਾਕ ਵਿਚ ਕੋਰੋਨਾ ਦਾ ਇਲਾਜ ਸਿਰਫ ਸ਼ਰਾਬ ਹੋਣ ਦੀ ਵੀਡੀਓ ਪਾਈ ਸੀ ਜਿਸਦਾ ਮਕਸਦ ਪੁਲਿਸ ਜਾਂ ਬਿਮਾਰੀ ਦੇ ਇਲਾਜ ਵਿਚ ਲੱਗੇ ਡਾਕਟਰਾਂ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ। ਉਸਨੇ ਕਿਹਾ ਕਿ ਕੋਰੋਨਾ ਦਾ ਇਲਾਜ ਸ਼ਰਾਬ ਬਿਲਕੁਲ ਨਹੀਂ ਹੈ ਬਲਕਿ ਸੋਸ਼ਲ ਡਿਸਟੈਂਸਿੰਗ ਰੱਖ ਕੇ ਮਾਸਕ ਪਾ ਕੇ ਹੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।