ਅੰਮ੍ਰਿਤਸਰ, 29 ਅਗਸਤ 2020 – ਸੰਤ ਸਿਪਾਹੀ ਰਸਾਲੇ ਦੇ ਸੰਪਾਦਕ ਰਹੇ ਮਰਹੂਮ ਗਿਆਨੀ ਭਗਤ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਰਿਆੜ ਦੀ ਬੀਤੀ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਪਿਛੇ ਇੱਕ ਧੀ, ਪੁੱਤਰ ਤੇ ਪਤਨੀ ਦੇਵਿੰਦਰ ਕੌਰ ਰਿਆੜ ਛੱਡ ਗਏ ਹਨ।
ਉਨ੍ਹਾਂ ਦੇ ਨੇੜਲੇ ਸਾਥੀ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਰਿਆੜ ਕੁਝ ਦਿਨਾਂ ਤੋਂ ਛਾਤੀ ਦੇ ਦਰਦ ਤੋਂ ਪੀੜਤ ਸੀ ਤੇ 29 ਅਗਸਤ ਦੀ ਸਵੇਰ ਨੂੰ ਉਹ ਆਖਰੀ ਸਵਾਸ ਲੈ ਅਲਵਿਦਾ ਕਹਿ ਗਿਆ। ਉਹ ਤੈਰਾਕੀ ਦਾ ਮੰਨਿਆ ਹੋਇਆ ਖਿਡਾਰੀ ਸੀ।ਉਹ ਦੋ ਵਾਰੀ ਇੰਟਰਨੈਸ਼ਨਲ ਤਗਮਾ ਜੇਤੂ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਬਰੈਪਟਨ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਸ ਦੀ ਮੌਤ ਤੇ ਸਾਂਈ ਮੀਆਂ ਮੀਰ ਫਾਉਂਡੇਂਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਭੁਪਿੰਦਰ ਸਿੰਘ ਬੋਪਾਰਾਏ ਯੂ. ਐੱਸ. ਏ., ਇੰਦਰਜੀਤ ਸਿੰਘ ਬਾਸਰਕੇ, ਅਮਰਜੀਤ ਸਿੰਘ ਭਾਟੀਆ ਐਡੀਟਰ ਦਲੇਰ ਖਾਲਸਾ, ਰਾਜ ਥਾਂਦੇ, ਕੁਲਬੀਰ ਸਿੰਘ ਕਨੇਡਾ, ਡਾ. ਕਸ਼ਮੀਰ ਸਿੰਘ ਬਾਵਾ, ਤੇਜਿੰਦਰ ਸਿੰਘ ਰੰਧਾਵਾ, ਭਜਨ ਸਿੰਘ ਕਾਨੂੰਗੋ, ਪ੍ਰੇਮ ਕੁਮਾਰ ਪਟਵਾਰੀ, ਕੰਵਲਜੀਤ ਸਿੰਘ ਆਦਿ ਨੇ ਰਿਆੜ ਦੀ ਮੌਤ ਤੇ ਡੂੰਘਾ ਦੁੱਖ ਗਮ ਦਾ ਇਜ਼ਹਾਰ ਕੀਤਾ ਹੈ। ਰਿਆੜ ਦਾ ਅੱਜ ਸ਼ਹੀਦਾਂ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿਤਾ ਗਿਆ।