ਜਗਰਾਓਂ, 29 ਅਗਸਤ 2020 – ਪੂਰੇ ਸੂਬੇ ਵਿਚ ਦੋ ਦਿਨ ਦਾ ਲਾਕ ਡਾਊਨ ਲਗਾਇਆ ਗਿਆ ਹੈ ਅਤੇ ਉਸ ਕਾਰਨ ਦੋ ਦਿਨ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਨਹੀਂ ਖੋਲ੍ਹ ਸਕਦਾ ਅਤੇ ਜੋ ਵੀ ਦੁਕਾਨ ਖੁੱਲ੍ਹੀ ਪਾਈ ਜਾਂਦੀ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਸ਼ਾਇਦ ਜਗਰਾਓਂ ਦੇ ਕੁਝ ਦੁਕਾਨਦਾਰ ਸਰਕਾਰੀ ਹੁਕਮ ਮੰਨਣ ਨੂੰ ਤਿਆਰ ਨਹੀਂ ਲੱਗ ਰਹੇ ਅਤੇ ਅੱਜ ਸਵੇਰੇ ਫਿਲੀ ਗੇਟ ਨਜਦੀਕ ਕੁਝ ਦੁਕਾਨਾਂ ਖੁੱਲ੍ਹੀਆਂ ਪਈਆਂ ਗਈਆਂ ਜਿਨ੍ਹਾਂ ਨੂੰ ਬੰਦ ਕਰਵਾਉਣ ਲਈ ਪਹਿਲਾਂ ਪੀਸੀਆਰ ਦਸਤਾ ਆਇਆ ਪਰ ਜਦੋ ਦੁਕਾਨਾਂ ਬੰਦ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ ਸਬ ਇੰਸਪੈਕਟਰ ਅਮਰਜੀਤ ਸਿੰਘ ਮੌਕੇ ਤੇ ਆਏ ਅਤੇ ਦੁਕਾਨਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਰ ਦੁਕਾਨਦਾਰ ਲਗਾਤਾਰ ਪੁਲਿਸ ਨਾਲ ਦੁਕਾਨਾਂ ਬੰਦ ਨਾ ਕਰਨ ਬਾਰੇ ਬਹਿਸ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਸ਼ਹਿਰ ਵਿਚ ਕੁੱਝ ਵੱਡੇ ਸਟੋਰ ਵਾਲੇ ਆਪਣੇ ਕਾਰੋਬਾਰ ਅੱਜ ਵੀ ਖੋਲ੍ਹੀ ਬੈਠੇ ਹਨ ਉਨ੍ਹਾਂ ਨੂੰ ਬੰਦ ਕਿਓਂ ਨਹੀਂ ਕਰਵਾਇਆ ਜਾ ਰਿਹਾ ਹੈ। ਜਿਸ ‘ਤੇ ਪੁਲਿਸ ਵਲੋਂ ਬਾਅਦ ਵਿੱਚ ਚੇਤਾਵਨੀ ਦੇਕੇ ਬੰਦ ਦੁਕਾਨਾਂ ਬੰਦ ਕਰਵਾਇਆਂ ਗਈਆਂ ਕਿ ਜੇਕਰ ਕੋਈ ਦੁਕਾਨ ਹੁਣ ਖੁੱਲ੍ਹੀ ਪਾਈ ਜਾਂਦੀ ਹੈ ਤਾਂ ਦੁਕਾਨਦਾਰ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ।