ਵਾਸ਼ਿੰਗਟਨ ਡੀ.ਸੀ., 24 ਅਗਸਤ 2020 – ਰਿਪਬਲੀਕਨ ਪਾਰਟੀ ਨੇ ਡੋਨਾਲਡ ਟਰੰਪ ਅਤੇ ਮਾਈਕ ਪੈਨਸ ਦਾ ਨਾਂਅ ਯੂਐਸ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਉਮੀਦਵਾਰ ਲਈ ਐਲਾਨ ਦਿੱਤਾ ਹੈ।
ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰ, ਰੋਨਾ ਮੈਕਡਾਨੀਏਲ ਨੇ ਟਵੀਟ ਕਰਦਿਆਂ ਕਿਹਾ, “ ਸਾਨੂੰ ਵਿਸ਼ਵਾਸ ਹੈ ਕਿ ਹੁਣ ਤੋਂ 70 ਦਿਨਾਂ ਬਾਅਦ ਸਾਡੀ ਪਾਰਟੀ ਦੇ ਉਮੀਦਵਾਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਲਈ ਮੁੜ ਚੁਣੇ ਜਾਣਗੇ।