ਚੰਡੀਗੜ੍ਹ , 23 ਅਗਸਤ , 2020 : ਅੱਜ ਤੜਕੇ ਚੰਡੀਗੜ੍ਹ ਦੀ ਸੁੱਖਣਾ ਲੇਕ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ .ਅੱਜ ਸਵੇਰੇ 3 ਵਜੇ ਦੇ ਕਰੀਬ ਇਹ ਗੇਟ ਉਦੋਂ ਖੋਲ੍ਹੇ ਗਏ ਜਦੋਂ ਸੁਖਨਾ ਝੀਲ ਵਿੱਚ ਪਾਣੀ 1693 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਟੱਪ ਰਿਹਾ ਸੀ .
ਇਹ ਵੀ ਪਤਾ ਲੱਗਾ ਹੈ ਕਿ ਤਿੰਨ ਵਿਚੋਂ ਦੋ ਫਲੱਡ ਗੇਟ ਖੋਲ੍ਹੇ ਗਏ ਹਨ .ਇਹ ਕਾਰਵਾਈ ਸੁਖਨਾ ਦੇ ਕੈਚਮੈਂਟ ਖੇਤਰ ਵਿਚ ਭਾਰੀ ਬਾਰਸ਼ ਦੇ ਕਾਰਨ ਕੀਤੀ ਗਈ ਹੈ .