ਗੁਰੂ ਹਰ ਸਹਾਏ / ਫਿਰੋਜ਼ਪੁਰ ਅਗਸਤ -ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਕੋਵਿਡ-19 ਦੇ ਪੋਜ਼ਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਦੇਣ ਲਈ ਨਵੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ ਸੀ ਐੱਚ .ਸੀ. ਗੁਰੂਹਰਸਹਾਏ ਨੇ ਦੱਸਿਆ ਕਿ ਹਸਪਤਾਲ ਵਿੱਚ ਸਿਰਫ 60 ਸਾਲ ਤੋਂ ਉੱਪਰ ਵਾਲੇ ਵਿਅਕਤੀ,ਗਰਭਵਤੀ ਔਰਤਾਂ, ਬਲੱਡ ਪ੍ਰੈਸ਼ਰ, ਸ਼ੂਗਰ, ਪੁਰਾਣੀ ਸਾਹ ਦੀ ਤਕਲੀਫ, ਜਿਗਰ ਤੇ ਗੁਰਦਿਆਂ ਦੀ ਤਕਲੀਫ, ਕੈਂਸਰ, ਐਚ ਆਈ ਵੀ, ਕਿਸੇ ਲੰਮੀ ਬਿਮਾਰੀ ਤੋਂ ਪੀੜਤ ਅਤੇ ਫਲੂ (ਬੁਖ਼ਾਰ ,ਖੰਘ,ਜੁਕਾਮ,ਗਲਾ ਖਰਾਬ ,ਸਾਹ ਲੈਣ ਵਿੱਚ ਤਕਲੀਫ਼ ) ਦੇ ਲੱਛਣਾਂ ਵਾਲ਼ੇ ਵਿਅਕਤੀ ਜਾਂ ਜਿਹਨਾਂ ਦੇ ਘਰ ਅਲੱਗ ਰਹਿਣ ਦੀ ਸੁਵਿਧਾ ਨਾਂ ਹੋਵੇ, ਹੀ ਦਾਖਲ ਕੀਤੇ ਜਾਣਗੇ ।ਬਾਕੀਆਂ ਨੂੰ ਰੈਪਿਡ ਰਿਸਪੋੰਸ ਟੀਮ ਦੁਆਰਾ ਨਿਰੀਖਣ ਕਰਨ ਤੋਂ ਬਾਅਦ ਉਹਨਾਂ ਕੋਲੋਂ ਸਵੈਘੋਸ਼ਣਾ ਪੱਤਰ ਲੈ ਕੇ ਹੋਮ ਆਈਸੋਲੇਸ਼ਨ ਦੀਆਂ ਹਦਾਇਤਾਂ ਸਮਝਾਈਆਂ ਜਾਣ ਅਤੇ ਸੈਂਪਲਿੰਗ ਦੀ ਮਿਤੀ ਤੋਂ ਲੈ ਕੇ ਅਗਲੇ 17 ਦਿਨ ਤੱਕ ਘਰ ਰਹਿਣ ਲਈ ਕਿਹਾ ਜਾਵੇ ।ਹਰੇਕ ਪਾਜ਼ਿਟਿਵ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਜਰੂਰਤ ਨਹੀ ਹੈ । ਬਿਨਾਂ ਕਿਸੇ ਡਰ ਤੋਂ ਵੱਧ ਤੋਂ ਵੱਧ ਲੋਕ ਸੈੰਪਲਿੰਗ ਕਰਾਉਣ । ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਇਸ ਭਿਆਨਕ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ ।