ਰੂਪਨਗਰ, 23 ਅਗਸਤ 2020 – ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਜ਼ਿਲ੍ਹੇ ‘ਚ ਬੈਡਾਂ ਦੀ ਸਮਰੱਥਾ, ਕੋਵਿਡ ਦੇ ਇਲਾਜ ਵਾਲੇ ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਸਾਰੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਗਈ ਕੋਵਾ ਐਪ ‘ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਠੀਕ ਹੋਏ ਵਿਅਕਤੀ ਪਲਾਜ਼ਮਾ ਦਾਨ ਕਰਨ ਲਈ ਵੀ ਆਪਣੀ ਰਜਿਸਟਰੇਸ਼ਨ ਕੋਵਾ ਐਪ ‘ਤੇ ਕਰਵਾ ਸਕਦੇ ਹਨ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣ ਅਤੇ ਕੋਵਿਡ ਸਬੰਧੀ ਹੋਰਨਾ ਜਾਣਕਾਰੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਣਾਈ ਗਈ ਕੋਵਾ ਐਪ ‘ਤੇ ਸੂਬੇ ‘ਚ ਜ਼ਿਲ੍ਹਾ ਵਾਰ ਬੈਡਾਂ ਦੀ ਸਮਰੱਥਾ ਸਬੰਧੀ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ ਅਤੇ ਕੋਵਿਡ ਦਾ ਇਲਾਜ ਤੇ ਸੈਂਪਲ ਲੈਣ ਵਾਲੇ ਹਸਪਤਾਲਾਂ ਅਤੇ ਲੈਬ ਸਬੰਧੀ ਜਾਣਕਾਰੀ ਵੀ ਕੋਵਾ ਐਪ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਠੀਕ ਹੋਏ ਵਿਅਕਤੀ ਜੋ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹਨ, ਉਹ ਵੀ ਆਪਣੀ ਰਜਿਸਟਰੇਸ਼ਨ ਐਪ ‘ਤੇ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਪ ‘ਤੇ ਬੈਡਾਂ ਦੀ ਸਮਰੱਥਾ ਲੈਵਲ-1, 2 ਅਤੇ 3 ਮੁਤਾਬਕ ਦਿੱਤੀ ਗਈ ਹੈ ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਰੇ ਜ਼ਲ੍ਹਿਾ ਨਿਵਾਸੀ ਆਪਣੇ ਫ਼ੋਨ ‘ਚ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਅਸੀਂ ਇਸ ਮਹਾਂਮਾਰੀ ‘ਤੇ ਕਾਬੂ ਪਾ ਸਕੀਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਰੋਜ਼ਾਨਾ ਮੂੰਹ ‘ਤੇ ਮਾਸਕ ਪਹਿਨਣ, ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣਾ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਜਾ ਸੈਨੇਟਾਈਜ਼ ਕਰਨ ਅਤੇ ਬੇਲੋੜ ਆਵਾਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।