ਸਰੀ, 18 ਅਗਸਤ, 2020 : ਪੰਜਾਬ ਭਵਨ ਸਰੀ( ਕੈਨੇਡਾ) ਵੱਲੋਂ ਆਪਣੀਂ ਨਿਰੰਤਰਤਾ ਬਰਕਰਾਰ ਰੱਖਣ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਨਾਲ ਵਾਅਦੇ ਮੁਤਾਬਕ ਆਪਣਾ ਚੌਥਾ ਸਲਾਨਾ ਸਮਾਗਮ ,”ਸਾਹਿਤ,ਸਮਾਜ,ਵਿਗਿਆਨ,ਧਰਮ ਅਤੇ ਕਰੋਨਾ ਸੰਕਟ’ 22-23 ਅਗਸਤ 2020 ਲਈ ਉਲੀਕਿਆ ਗਿਆ ਸੀ।
ਸਾਡੀ ਇੱਛਾ ਸੀ ਕਿ ਇਨ੍ਹਾਂ ਵਿਸ਼ਿਆਂ ਉੱਪਰ ਖੁੱਲ ਕੇ ਚਰਚਾ ਹੋਵੇ। ਪਿਛਲੇ ਦੋ ਮਹੀਨਿਆਂ ਦੌਰਾਨ ਵਿਦਵਾਨਾਂ ਦੇ ਲੇਖ ਹਾਸਲ ਕਰਨ ਸਮੇਤ ਹੋਰ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਪਰ ਪਿਛਲੇ ਕੁਝ ਦਿਨਾਂ ਦੌਰਾਨ ਮਹਾਂਮਾਰੀ ਦਾ ਹੱਲਾ ਇੱਕ ਦਮ ਵਧਣ ਕਾਰਨ ,ਮਹਿਮਾਨਾਂ ਦੀਆਂ ਕੀਮਤੀ ਜਾਨਾਂ ਦੀ ਫ਼ਿਕਰ ਕਰਦੇ ਹੋਏ ਅਸੀਂ ਇਹ ਸਲਾਨਾ ਸਮਾਗਮ ਮੁਲਤਵੀ ਕਰ ਰਹੇ ਹਾਂ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਅਤੇ ਸਮਾਗਮ ਦੇ ਪ੍ਰਬੰਧਕਾਂ ਕਵਿੰਦਰ ਚਾਂਦ ਤੇ ਅਮਰੀਕ ਪਲਾਹੀ ਨੇ ਕਿਹਾ ਕਿ ਉਹ ਦੁਆ ਕਰਦੇ ਹਾਂ ਕਿ ਹਾਲਾਤ ਜਲਦ ਸਹੀ ਹੋਣ ਤਾਂ ਜੋ ਅਸੀਂ ਸਮਾਗਮ ਦੀਆਂ ਨਵੀਆਂ ਤਰੀਕਾਂ ਮਿਥ ਸਕੀਏ।