ਵਾਸ਼ਿੰਗਟਨ – ਅਮਰੀਕਾ ਦੇ ਓਰੇਗਨ ਸੂਬੇ ਦੇ ਮੁਲਟਨੋਮਾਹ ਕਾਉਂਟੀ ਵਿੱਚ ਗਰਮ ਮੌਸਮ ਕਾਰਨ 45 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰੀ ਮੁਲਟਨੋਮਾਹ ਕਾਉਂਟੀ ਮੈਡੀਕਲ ਐਕਜਾਮਿਨਰ ਪ੍ਰੋਗਰਾਮ ਦੀ ਰਿਪੋਰਟ ਵਿੱਚ 25 ਜੂਨ ਤੋਂ ਲੈ ਕੇ ਹੁਣ ਤੱਕ ਗਰਮੀ ਕਾਰਨ 45 ਵਿਅਕਤੀਆਂ ਦੀ ਮੌਤ ਹੋਣ ਗਈ ਹੈ। ਜਿਕਰਯੋਗ ਹੈ ਕਿ ਮੌਤ ਦਾ ਸ਼ੁਰੂਆਤੀ ਕਾਰਨ ਹਾਈਪਰਥਰਮੀਆ ਹੈ ਇਸ ਸਥਿਤੀ ਵਿੱਚ ਸਰੀਰ ਦਾ ਤਾਪਮਾਨ ਅਸਾਧਾਰਨ ਰੂਪ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਸਥਿਤੀ ਵਾਤਾਵਰਣ ਵਿੱਚ ਜ਼ਿਆਦਾ ਗਰਮੀ ਨੂੰ ਸਰੀਰ ਦੇ ਸਹਿਣ ਨਾ ਕਰ ਪਾਉਣ ਕਾਰਨ ਪੈਦਾ ਹੁੰਦੀ ਹੈ।ਹੁਣ ਤੱਕ ਜ਼ਿਆਦਾ ਗਰਮੀ ਦੀ ਸਥਿਤੀ ਨੂੰ ਲੈ ਕੇ ਰਿਕਾਰਡ ਸੰਖਿਆ ਵਿੱਚ ਐਮਰਜੈਂਸੀ ਕਾਲ ਕੀਤੀਆਂ ਗਈਆਂ ਹਨ। ਜਿਨ੍ਹਾਂ ਲੋਕਾਂ ਦੀ ਗਰਮੀ ਨਾਲ ਮੌਤ ਹੋਈ ਹੈ ਉਨ੍ਹਾਂ ਦੀ ਉਮਰ 44 ਤੋਂ 97 ਸਾਲ ਦਰਮਿਆਨ ਹੈ। ਬਿਆਨ ਵਿੱਚ ਦੱਸਿਆ ਗਿਆ ਕਿ ਸਥਿਤੀ ਨੂੰ ਦੇਖਦੇ ਹੋਏ 3 ਕੂਲਿੰਗ ਸੈਂਟਰ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ 9 ਲਾਈਬ੍ਰੇਰੀਆਂ ਦਾ ਇਸਤੇਮਾਲ ਵੀ ਕੂਲਿੰਗ ਸੈਂਟਰ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਰੀਬ 8,000 ਵਿਅਕਤੀ ਇਨ੍ਹਾਂ ਕੂਲਿੰਗ ਸੈਂਟਰਾਂ ਵਿੱਚ ਆਏ ਹਨ।