ਔਕਲੈਂਡ, 14 ਅਗਸਤ 2020 – ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਨੇ ਅੱਜ ਐਲਾਨ ਕੀਤਾ ਕਿ ਕੋਰੋਨਾ ਦੀ ਰੋਕਥਾਮ ਦੇ ਲਈ ਲਾਕਡਾਊਨ ਅਜੇ ਹੋਰ ਵਧਾਉਣ ਦੀ ਲੋੜ ਹੈ। ਔਕਲੈਂਡ ਖੇਤਰ ਦੇ ਵਿਚ ਲਗਾਤਾਰ ਕੋਰੋਨਾ ਦੇ ਮਰੀਜ਼ ਮਿਲਣ ਕਾਰਨ ਇੱਥੇ ਤਾਲਾਬੰਦੀ ਪੱਧਰ 3 ਉੱਤੇ ਚੱਲ ਰਹੀ ਸੀ ਜਿਸ ਨੂੰ ਹੁਣ 26 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਜਦ ਕਿ ਦੇਸ਼ ਦੇ ਬਾਕੀ ਖੇਤਰਾਂ ਵਿਚ ਤਾਲਾਬੰਦੀ ਪੱਧਰ-2 ਵੀ 26 ਅਗਸਤ ਤੱਕ ਜਾਰੀ ਰਹੇਗਾ।