ਪਟਿਆਲਾ, 13 ਅਗਸਤ 2020 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ ਕੇ ਇਹ ਆਖਰੀ ਚੋਣ ਲੜਾਈ ਜਿੱਤ ਲਈ ਸੀ ਪਰ ਉਹ 2022 ਵਿੱਚ ਲੋਕ ਕਾਂਗਰਸ ਸਰਕਾਰ ਨੂੰ ਚੱਲਦਾ ਕਰ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਘਨੌਰ ਵਿਖੇ ਇੱਕ ਨਾਜਾਇਜ਼ ਸ਼ਰਾਬ ਧੰਦੇ ਦੇ ਧਰਨੇ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਘਨੌਰ ਧੰਦੇ ਕਰਕੇ ਛਪੰਨਜਾ ਸੋ ਕਰੋੜ ਰੁਪਏ ਦਾ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈ ਜਿਸ ਨਾਲ ਸਰਕਾਰ ਨੂੰ ਖਾਲੀ ਖ਼ਜ਼ਾਨਾ ਕਹਿਣ ਦੀ ਲੋੜ ਨਹੀਂ ਪੈਂਦੀ ਸੀ। ਇਹ ਸਾਰਾ ਲੋਕਾਂ ਦਾ ਪੇਸ਼ਾ ਇਥੋਂ ਦੇ ਐਮ ਐਲ ਏਜ ਦੇ ਜੇਬ ਵਿੱਚ ਗਿਆ ਹੈ। ਕਿਉਂ ਨਹੀਂ ਸੀਬੀਆਈ/ਈ ਡੀ ਨੂੰ ਜਾਂਚ ਸੌਂਪੀ ਜਾਂਦੀ ਕਿਉਂਕਿ ਇਹ ਸਾਰੇ ਅੰਦਰ ਹੋ ਜਾਣਗੇ।ਰੇਤ ਖਾਣ ਮਾਫੀਆ ਸ਼ਰਾਬ ਮਾਫੀਆ ਸਭ ਉਪਰ ਹਾਈ ਕਮਾਂਡ ਤੱਕ ਪੇਸ਼ਾ ਪਹੁੰਚਾਉਂਦੇ ਹਨ।
ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਇਕ ਹੋਰ ਜਵਾਬ ਵਿੱਚ ਕਿਹਾ ਕਿ ਕੈਪਟਨ ਹੁਣ ਜੋ ਮਰਜ਼ੀ ਵੰਡ ਲਵੇ ਲੋਕ ਉਨ੍ਹਾਂ ਦੇ ਝਾਂਸੇ ਵਿਚ ਆਉਣ ਵਾਲੇ ਨਹੀਂ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਉਨ੍ਹਾਂ ਬੋਲਦਿਆਂ ਕਿਹਾ ਕਿ ਇੱਕ ਸੌ ਵੀਹ ਦੇ ਕਰੀਬ ਲੋਕ ਜਿਹੜੇ ਇਸ ਜ਼ਹਿਰੀਲੀ ਸ਼ਰਾਬ ਨਾਲ ਮਰੇ ਹਨ ਅਤੇ ਕਈ ਵਿਅਕਤੀ ਦੀਆਂ ਅੱਖਾਂ ਵੀ ਜਾ ਚੁੱਕੀਆਂ ਹਨ ਪਰ ਕੈਪਟਨ ਇਸ ਘਟਨਾ ਤੋਂ ਫਿਕਰਮੰਦ ਨਹੀਂ ਹਨ ਅਤੇ ਵਿਰੋਧੀ ਪਾਰਟੀਆਂ ਨੇ ਰੋਲਾ ਪਾਇਆ ਤਾਂ ਕਿਤੇ ਜਾ ਕੇ ਉਹ ਤਰਨ ਤਾਰਨ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਐੱਮ ਐੱਲ ਏ ਦੀ ਲਗਾਮ ਖੋਲ੍ਹੀ ਹੋਈ ਹੈ ਕਹਿੰਦੇ ਮੈਂ ਤੂਹਾਨੂੰ ਕੁਝ ਨਹੀਂ ਕਹਿੰਦਾ ਤੁਸੀਂ ਮੈਨੂੰ ਨਾ ਕਹੋ। ਸਗੋਂ ਉਲਟਾ ਉਨ੍ਹਾਂ ਦੇ ਐਮ ਐਲ ਏਜ ਐਕਸਾਈਜ਼ ਵਿਭਾਗ ਨੂੰ ਡਰਾਉਣ ਤੇ ਲੱਗੇ ਹੋਏ ਹਨ ਐਸ ਐਸ ਪੀ ,ਐਕਸਾਈਜ਼ ਮਹਿਕਮੇ ਸਮੇਤ ਫੜਨ ਵਾਲਿਆਂ ਦੀਆਂ ਬਦਲੀਆਂ ਤੱਕ ਕਰਵਾ ਦਿੱਤੀਆਂ ਹਨ ਐਮ ਐਲ ਏ ਨੂੰ ਖੁੱਲ੍ਹੀ ਛੂਟ ਹੋਣ ਕਰਕੇ ਹੀ ਉਨ੍ਹਾਂ ਦੇ ਹੀ ਹਲਕੇ ਵਿੱਚ ਘਨੌਰ ਤੇ ਰਾਜਪੁਰਾ ਦੇ ਐਮ ਐਲ ਏ ਵੀ ਇਸ ਵਰਤਾਰੇ ਵਿੱਚ ਰੁੱਝੇ ਹੋਏ ਹਨ।
ਝੂਠੇ ਰੋਜ਼ਗਾਰ ਮੇਲੇ ਅਤੇ ਸਮਾਰਟ ਫ਼ੋਨ ਵੰਡ ਕੇ ਨੌਜਵਾਨ ਪੀੜ੍ਹੀ ਨੂੰ ਲੁਭਾਉਣ ਦਾ ਯਤਨ ਕਰ ਰਹੇ ਹਨ ਪਰ ਨੌਜਵਾਨ ਪੀੜ੍ਹੀ ਕੈਪਟਨ ਦੀਆਂ ਰਮਜ਼ਾਂ ਨੂੰ ਸਮਝ ਗਈ ਹੈ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਿੰਨੀ ਵਾਰ ਵੀ ਪੰਜਾਬ ਵਿੱਚ ਮੁੱਖ ਮੰਤਰੀ ਰਹੇ ਹਨ ਉਨ੍ਹਾਂ ਨੇ ਪਾਰਦਰਸ਼ੀ ਢੰਗ ਨਾਲ ਜਿੱਥੇ ਵਿਕਾਸ ਕਰਵਾਇਆ ਹੈ ਉੱਥੇ ਵੱਡੀ ਪੱਧਰ ਦੇ ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਕੱਢ ਕੇ ਅਸਾਮੀਆਂ ਦੀ ਪੂਰਤੀ ਵੀ ਕੀਤੀ ਹੈ ਕੈਪਟਨ ਪੰਜਾਬ ਦਾ ਸਾਰਾ ਪੈਸਾ ਲੁੱਟ ਕੇ ਕਾਂਗਰਸ ਹਾਈਕਮਾਂਡ ਨੂੰ ਸਿੱਧਾ ਦਿੱਲੀ ਭੇਜ ਰਹੇ ਹਨ ਉਧਰੋਂ ਕਾਂਗਰਸ ਦੇ ਆਪਣੇ ਹੀ ਆਗੂ ਵੀ ਸਰਕਾਰ ਨੂੰ ਘੇਰੀ ਬੈਠੇ ਹਨ ਜਿੱਥੋਂ ਹੀ ਉਨ੍ਹਾਂ ਦੀ ਫੁੱਟ ਜੱਗ ਜ਼ਾਹਿਰ ਹੋ ਰਹੀ ਹੈ। ਇਸ ਮੌਕੇ ਘਨੌਰ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।