ਅੰਮ੍ਰਿਤਸਰ, 29 ਜਨਵਰੀ 2024- ਅੰਮ੍ਰਿਤਸਰ ਦੇ ਵਿਚ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮੇ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਹੰਗਾਮਾ ਉਮੀਦਵਾਰੀ ਨੂੰ ਲੈ ਕੇ ਹੋਇਆ। ਜਾਣਕਾਰੀ ਮੁਤਾਬਿਕ, ਕਾਂਗਰਸ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਵਿਚ ਅੰਮ੍ਰਿਤਸਰ ਵਿਚ ਮੀਟਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਓਪੀ ਸੋਨੀ ਅਤੇ ਗੁਰਜੀਤ ਔਜਲਾ ਦੇ ਸਮਰਥਕਾਂ ਵਿਚਾਲੇ ਹੰਗਾਮਾ ਹੋ ਗਿਆ। ਦੋਵਾਂ ਦੇ ਸਮਰਥਕਾਂ ਨੇ ਇਕ ਦੂਜੇ ਖਿਲਾਫ ਨਾਅਰੇਬਾਜੀ ਕੀਤੀ। ਦਰਅਸਲ, ਓਪੀ ਸੋਨੀ ਦੇ ਸਮਰਥਕ ਕਹਿ ਰਹੇ ਸਨ ਕਿ, ਇਸ ਵਾਰ ਸੋਨੀ ਨੂੰ ਉਮੀਦਵਾਰ ਬਣਾਇਆ ਜਾਵੇ, ਜਦੋਂਕਿ ਗੁਰਜੀਤ ਔਜਲਾ ਦੇ ਸਮਰਥਕ ਕਹਿ ਰਹੇ ਸਨ ਕਿ, ਉਨ੍ਹਾਂ ਔਜਲਾ ਸੰਸਦ ਵਿਚ ਪੰਜਾਬ ਸਮੇਤ ਅੰਮ੍ਰਿਤਸਰ ਦੀ ਅਵਾਜ ਬੁਲੰਦੀ ਦੇ ਨਾਲ ਚੁਕਦੇ ਹਨ, ਇਸ ਲਈ ਔਜਲਾ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਪੁੱਜੇ ਹੋਏ ਸਨ।