ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਸੰਬੰਧ ਵਿਚ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੀ ਭਵਿੱਖਬਾਣੀ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਦਸੰਬਰ ਦੇ ਅੱਧ ਤੱਕ 3,21,000 ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਉਸ ਸਮੇਂ ਤੱਕ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਹਸਪਤਾਲ ਵੀ ਮਰੀਜ਼ਾਂ ਨਾਲ ਭਰ ਸਕਦੇ ਹਨ|ਅਮਰੀਕਾ ਵਿਚ ਹੈਲੋਵੀਨ ਤੋਂ ਬਾਅਦ ਹਸਪਤਾਲਾਂ ਵਿਚ ਮਾਮਲਿਆਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ| ਇਸ ਲਈ ਸ਼ਿਕਾਗੋ ਦੀ ਰਸ਼ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿਚ ਇਕ ਕੋਵਿਡ-19 ਟ੍ਰਾਈਲ ਏਰੀਆ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਥੈਂਕਸਗਿਵਿੰਗ ਤੋਂ ਬਾਅਦ ਉਮੀਦ ਕੀਤੇ ਜਾ ਰਹੇ ਵਾਇਰਸ ਦੇ ਵਾਧੇ ਨਾਲ ਨਜਿੱਠਿਆ ਜਾ ਸਕੇ| ਕੈਲੀਫੋਰਨੀਆ ਵਿਚ ਸਿਹਤ ਅਧਿਕਾਰੀ ਅਗਲੇ ਦੋ ਹਫਤਿਆਂ ਵਿਚ ਹਸਪਤਾਲਾਂ ਵਿੱਚ ਬਿਸਤਰਿਆਂ ਵਿਚ ਕਮੀ ਦੀ ਸੰਭਾਵਨਾ ਜਤਾ ਰਹੇ ਹਨ|
















