ਦੁਬਈ, 29 ਜੁਲਾਈ – ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸੀਮਿਤ ਓਵਰਾਂ ਦੇ ਫਾਰਮੈਟ ਵਿੱਚ ਉਪ ਕਪਤਾਨ ਰੋਹਿਤ ਸ਼ਰਮਾ ਆਈ. ਸੀ. ਸੀ. ਵਨ ਡੇ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ 2 ਸਥਾਨਾਂ ਤੇ ਕਬਜ਼ਾ ਹੈ| ਗੇਂਦਬਾਜ਼ਾਂ ਦੀ ਸੂਚੀ ਵਿੱਚ ਸਟਾਰ ਪੇਸਰ ਜਸਪ੍ਰੀਤ ਬੁਮਰਾਹ ਦੂਜੇ ਸਥਾਨ ਤੇ ਹੈ| ਜਾਰੀ ਰੈਂਕਿੰਗ ਵਿੱਚ ਕੋਹਲੀ 871 ਰੇਟਿੰਗ ਅੰਕ ਦੇ ਨਾਲ ਟਾਪ ਤੇ ਹੈ ਜਦਕਿ ਰੋਹਿਤ ਦੇ ਨਾਂ 855 ਰੇਟਿੰਗ ਅੰਕ ਹਨ| ਪਾਕਿਸਤਾਨ ਦੇ ਬਾਬਰ ਆਜ਼ਮ 829 ਅੰਕ ਦੇ ਨਾਲ ਤੀਜੇ ਸਥਾਨ ਤੇ ਹਨ| ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਬੁਮਰਾਹ (719 ਰੇਟਿੰਗ ਅੰਕ) ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ (722) ਤੋਂ ਬਾਅਦ ਦੂਜੇ ਸਥਾਨ ਤੇ ਹੈ| ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ (701) ਤੀਜੇ ਸਥਾਨ ਤੇ ਹੈ|
ਆਲਰਾਊਂਡਰ ਦੀ ਲਿਸਟ ਵਿੱਚ ਟਾਪ-10 ਵਿੱਚ ਰਵਿੰਦਰ ਜਡੇਜਾ ਇਕਲੌਤੇ ਭਾਰਤੀ ਖਿਡਾਰੀ ਹੈ| ਉਹ 8ਵੇਂ ਸਥਾਨ ਤੇ ਹੈ| ਅਫਗਾਨਿਸਤਾਨ ਦੇ ਮੁਹੰਮਦ ਨਬੀ ਇਸ ਸੂਚੀ ਵਿੱਚ ਟਾਪ ਤੇ ਹੈ ਜਦਕਿ ਇੰਗਲੈਂਡ ਦੇ ਧਮਾਕੇਦਾਰ ਬੇਨ ਸਟੋਕਸ ਦੂਜੇ ਸਥਾਨ ਤੇ ਹੈ|