ਮੋਹਾਲੀ, 13 ਸਤੰਬਰ 2023 – ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਆਯੋਜਿਤ ਫਰੈਸ਼ਰ ਪਾਰਟੀ ਜਸ਼ਨ-2023 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਦਾਰੇ ਦੇ ਵਿਿਦਆਰਥੀਆਂ ਨੇ ਵੱਖ-ਵੱਖ ਕਿਿਰਆਵਾਂ ਜਿਵੇਂ ਕਿ ਸੰਗੀਤ ਬੈਂਡ ਪ੍ਰਦਰਸ਼ਨ, ਨਾਟਕ, ਸੋਲੋ ਗਾਇਨ, ਫੈਸ਼ਨ ਸ਼ੋਅ, ਭੰਗੜਾ ਸਮੇਤ ਲੋਕ ਨਾਚਾਂ ਅਤੇ ਡੀਜੇ ਪਾਰਟੀ ਦੇ ਨਾਲ ਫਿਊਜ਼ਨ ਡਾਂਸ ਪੇਸ਼ਕਾਰੀ ਵਿੱਚ ਹਿੱਸਾ ਲਿਆ। ਇਸ ਦੌਰਾਨ ਵਿਿਦਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਪਾਰਟੀ ਦੌਰਾਨ ਮਿਸ ਅਤੇ ਮਿਸਟਰ ਫਰੈਸ਼ਰ ਲਈ ਵਿਿਦਆਰਥੀਆਂ ਵਿਚਕਾਰ ਮੁਕਾਬਲਾ ਕੀਤਾ ਗਿਆ ਜਿਸ ਵਿੱਚ ਐਮਸੀਏ ਪਹਿਲਾ ਸਾਲ ਦੀ ਵਿਦ੍ਯਾਰਥਾਨ ਤਾਨਿਆ ਅਤੇ ਮੈਨਜਮੈਂਟ ਸਟੱਡੀਜ਼ ਦੇ ਵਿਦਿਆਰਥੀ ਖੁਸ਼ਬੀਰ ਸਿੰਘ ਨੂੰ, ਕ੍ਰਮਵਾਰ, ਮਿਸ ਅਤੇ ਮਿਸਟਰ ਫਰੈਸ਼ਰ, 2023 ਦੇ ਤਾਜ ਨਾਲ ਨਿਵਾਜਿਆ ਗਿਆ।
ਇਸ ਮੌਕੇ ਸੀਜੀਸੀ ਲਾਂਡਰਾ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਅਤੇ ਸੀਜੀਸੀ ਲਾਂਡਰਾ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਹਰੀਸ਼ਕੇਸ਼ਾ, ਫੈਕਲਟੀ ਅਤੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਸਮਾਰੋਹ ਦੀ ਸ਼ੁਰੂਆਤ ਸੀਜੀਸੀ ਦੇ ਵਿਦਿਆਰਥੀਆਂ ਦੇ ਸੰਗੀਤਕ ਬੈਂਡ ਦੀ ਇੱਕ ਮਨਮੋਹਕ ਪ੍ਰਦਰਸ਼ਨ ਨਾਲ ਕੀਤੀ ਗਈ ਜਿਸ ਨੇ ਦਰਸ਼ਕਾਂ ਦਾ ਮਨ ਮੋਹਿਆ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਪੱਛਮੀ, ਅੰਤਰਰਾਸ਼ਟਰੀ ਫਿਊਜ਼ਨ ਅਤੇ ਬਾਲੀਵੁੱਡ ਫਾਰਮੈਟਾਂ ਵਿੱਚ ਪ੍ਰਦਰਸ਼ਨੀ ਕੀਤੀ ਗਈ। ਚੰਦਰਯਾਨ ਮਿਸ਼ਨ ਦੀ ਕਹਾਣੀ ’ਤੇ ਇਕ ਦਿਲਚਸਪ ਅਤੇ ਪ੍ਰਭਾਵੀ ਸਕਿਟ ਪੇਸ਼ ਕੀਤੀ ਗਈ ਜਿਸ ਨੂੰ ਸੁਣ ਕੇ ਹਰੇਕ ਦੇ ਮਨ ਵਿੱਚ ਸੁਪਨਿਆਂ ਨੂੰ ਕਦੇ ਵੀ ਨਾ ਛੱਡਣ ਦੇ ਸੰਦੇਸ਼ ਨੂੰ ਉਜਾਗਰ ਕਰਦੀ ਭਾਵਨਾ ਜਾਗਰੂਕ ਹੋਈ। ਇਸ ਉਪਰੰਤ ਭੰਗੜੇ ਦੇ ਪ੍ਰਦਰਸ਼ਨ ਨੇ ਜਸ਼ਨ-2023 ਦੀ ਸਮੁੱਚੀ ਰੌਣਕ ਨੂੰ ਚਾਰ ਚੰਨ ਲਾਏ। ਸਾਰੇ ਸੈਸ਼ਨਾਂ ਦੇ ਫਰੈਸ਼ਰ ਵਿਿਦਆਰਥੀਆਂ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ।
ਜ਼ਸ਼ਨ ਮੌਗੇ ਮਿਸ ਅਤੇ ਮਿਸਟਰ ਫਰੈਸ਼ਰ ਮੁਕਾਬਲਾ ਤਿੰਨ ਰਾਊਂਡਾਂ ਵਿੱਚ ਕਰਵਾਇਆ ਗਿਆ ਜਿਸ ਵਿੱਚ ਰੈਂਪ ਵਾਕ, ਸਵੈ ਜਾਣ ਪਛਾਣ, ਇੱਕ ਕਵਿਜ਼ ਰਾਊਂਡ ਅਤੇ ਅੰਤਮ ਪ੍ਰਸ਼ਨ-ਉੱਤਰ ਦਾ ਪੜਾਅ ਸ਼ਾਮਲ ਸੀ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੇ ਬੌਧਿਕ ਹੁਨਰ, ਆਤਮ ਵਿਸ਼ਵਾਸ ਅਤੇ ਪੇਸ਼ਕਾਰੀ ਸ਼ੈਲੀ ਦੇ ਆਧਾਰ ’ਤੇ ਕੀਤੀ ਗਈ। ਇਸ ਮੁਕਾਬਲੇ ਵਿੱਚ ਦੇ ਪੈਨਲ ਵਿੱਚ ਮੇਕਅੱਪ ਆਰਟਿਸਟ ਰਹਿਮਤ ਬਰਾੜ, ਗਾਇਕ ਅਤੇ ਮਾਡਲ ਮੰਨਾ ਵੜੈਚ ਅਤੇ ਅਦਾਕਾਰਾ ਤੇ ਮਾਡਲ ਲਵ ਗਿੱਲ ਬਤੌਰ ਜੱਜ ਸ਼ਾਮਲ ਹੋਏ। ਮਿਸ ਫਰੈਸ਼ਰ ਤਾਨਿਆ ਅਤੇ ਮਿਸਟਰ ਫਰੈਸ਼ਰ ਖੁਸ਼ਬੀਰ ਸਿੰਘ ਤੋਂ ਇਲਾਵਾ ਪ੍ਰਭਜੋਤ ਕੌਰ ਅਤੇ ਅਦਿੱਤਿਆ ਪ੍ਰਤਾਪ ਸਿੰਘ ਨੂੰ ਰਨਰ ਅੱਪ ਟਰਾਫੀ ਦਿੱਤੀ ਗਈ। ਨਵਜੋਤ ਨੇ ਮਿਸਟਰ ਫੋਟੋਜੈਨਿਕ 2023 ਦਾ ਖਿਤਾਬ ਜਿੱਤਿਆ ਜਦਕਿ ਜਾਹਨਵੀ (ਨੇ ਮਿਸ ਫੋਟੋਜੈਨਿਕ 2023 ਦਾ ਖਿਤਾਬ ਜਿੱਤਿਆ। ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।