ਸ਼੍ਰੀਨਗਰ, 26 ਜੁਲਾਈ – ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਨਸ਼ੀਲੇ ਪਦਾਰਥ-ਅੱਤਵਾਦ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ| ਇਸ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 10 ਕਿਲੋਗ੍ਰਾਮ ਬਰਾਊਨ ਸ਼ੂਗਰ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ ਹਨ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਧਨਾ ਟਾਪ ਤੇ ਜਾਂਚ ਦੌਰਾਨ ਸੁਰੱਖਿਆ ਦਸਤਿਆਂ ਨੇ 2 ਗੱਡੀਆਂ ਵਿੱਚੋਂ ਨਸ਼ੀਲੇ ਪਦਾਰਥ ਅਤੇ ਗੋਲਾ ਬਾਰੂਦ ਬਰਾਮਦ ਕੀਤੇ| ਉਨ੍ਹਾਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2 ਗੱਡੀਆਂ ਨੂੰ ਜ਼ਬਤ ਕੀਤਾ ਗਿਆ|
ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਨਸ਼ੀਲੇ ਪਦਾਰਥ ਅਤੇ ਅੱਤਵਾਦ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ 10 ਕਿਲੋਗ੍ਰਾਮ ਬਰਾਊਨ ਸ਼ੂਗਰ, ਇਕ ਏ.ਕੇ. ਰਾਈਫਲ, ਏ.ਕੇ. ਰਾਈਫਲ ਦੀਆਂ 4 ਮੈਗਜ਼ੀਨ, ਏ.ਕੇ. ਰਾਈਫਲ ਦੇ 76 ਕਾਰਤੂਸ, 2 ਪਿਸਤੌਲ, ਪਿਸਤੌਲ ਦੇ 90 ਕਾਰਤੂਸ ਅਤੇ 20 ਗ੍ਰਨੇਡ ਜ਼ਬਤ ਕੀਤੇ ਗਏ ਹਨ| ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ|