ਸਰੀ, 26 ਜੁਲਾਈ 2020-ਵੈਨਕੂਵਰ ਪੁਲਿਸ ਨੇ ਸਾਊਥ ਵੈਨਕੂਵਰ ਵਿਚ 22 ਜੁਲਾਈ ਦੀ ਸ਼ਾਮ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿਚ 21 ਸਾਲਾ ਜਸਪਾਲ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੈ।
ਵੈਨਕੂਵਰ ਪੁਲਿਸ ਅਨੁਸਾਰ 22 ਜੁਲਾਈ ਦੀ ਸ਼ਾਮ ਨੂੰ 9.45 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਈਸਟ 53 ਐਵੀਨਿਊ ਅਤੇ ਸੋਫੀਆ ਸਟ੍ਰੀਟ ਤੇ ਇੱਕ ਆਦਮੀ ਉਪਰ ਫਾਇਰਿੰਗ ਕੀਤੀ ਗਈ ਹੈ ਜਿਸ ਨਾਲ ਇੱਕ ਆਦਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਘਟਨਾ ਸਥਾਨ ਤੇ ਪਹੁੰਚੀ ਅਤੇ ਜ਼ਖ਼ਮੀ ਆਦਮੀ ਨੂੰ ਹਸਪਤਾਲ ਪੁਚਾਇਆ।
ਇਸ ਗੋਲੀਬਾਰੀ ਦੇ ਸਬੰਧ ਵਿਚ ਪੁਲਿਸ ਦੇ ਮੇਜਰ ਕਰਾਈਮ ਸੈਕਸ਼ਨ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਜਸਪਾਲ ਢਿੱਲੋਂ ਉਪਰ ਹਥਿਆਰ ਰੱਖਣ ਸਮੇਤ ਕਈ ਦੋਸ਼ ਆਇਦ ਕੀਤੇ ਗਏ ਹਨ ਅਤੇ ਉਸ ਨੂੰ ਵੈਨਕੂਵਰ ਜੇਲ੍ਹ ਵਿਚ ਹਿਰਾਸਤ ਵਿਚ ਰੱਖਿਆ ਗਿਆ ਹੈ।