ਫਾਜ਼ਿਲਕਾ ਜ਼ਿਲੇ ਵਿਚ ਅੱਜ ਕੋਵਿਡ 19 ਬਿਮਾਰੀ ਦੇ 30 ਨਵੇਂ ਕੇਸ ਸਾਹਮਣੇ ਆਏ ਹਨ।ਇਹ ਜਾਣਕਾਰੀ ਸਿਵਲ ਸਰਨ ਡਾ. ਚੰਦਰ ਮੋਹਨ ਕਟਾਰੀਆਂ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਇਸ ਨਾਲ ਹੁਣ ਜ਼ਿਲੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 74 ਹੋ ਗਈ ਹੈ।ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆਂ ਨੇ ਦੱਸਿਆ ਕਿ ਅੱਜ ਆਏ ਪਾਜਿਟਿਵ ਕੇਸਾਂ ਵਿਚੋਂ 18 ਫਾਜ਼ਿਲਕਾ, 5 ਅਬੋਹਰ ਅਤੇ 7 ਪਿੰਡਾਂ ਨਾਲ ਸਬੰਧਤ ਹਨ। ਇਨਾਂ ਵਿਚੋਂ 11 ਔਰਤਾਂ ਤੇ 19 ਪੁਰਸ਼ ਹਨ। ਇਸ ਤਰਾਂ 3 ਨਾਬਾਲਿਗ ਹਨ।