ਬਰਨਾਲਾ, 12 ਜੁਲਾਈ 2020 – ਵਿਕਾਸ ਦੀ ਆੜ ‘ਚ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਨਾਲ ਕਰੀਬ ਹਫਤਾ ਪਹਿਲਾਂ ਬਰਨਾਲਾ-ਬਾਜਾਖਾਨਾ ਰੋਡ ਤੇ ਉਵਰਬ੍ਰਿਜ ਦੀ ਖੁੱਡੀ ਕਲਾਂ ਲਿੰਕ ਸੜਕ ਨਾਲ ਜੋੜਦੀ ਸਰਵਿਸ ਰੋਡ ਬਾਰਿਸ਼ ਦੇ ਪਾਣੀ ਵਿੱਚ ਹੀ ਵਹਿ ਗਈ। ਲੋਕਾਂ ਲਈ ਰਾਹਤ ਦੀ ਗੱਲ ਇਹ ਰਹੀ ਕਿ ਸੜਕ ਧੱਸਣ ਦੀ ਇਹ ਘਟਨਾ ਐਤਵਾਰ ਸਵੇਰੇ ਵੱਡੇ ਤੜਕੇ ਵਾਪਰੀ। ਜੇਕਰ ਇਹ ਘਟਨਾ ਦਿਨ ਦੇ ਸਮੇਂ ਵਾਪਰ ਜਾਂਦੀ ਤਾਂ ਕੋਈ ਵੀ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਸੜਕ ਚ, ਪਾੜ ਪੈ ਜਾਣ ਕਾਰਣ ਨੇੜਲੇ ਘਰਾਂ ਦੇ ਲੋਕ ਰਾਤ ਜਾਗ ਕੇ ਕੱਢਣ ਲਈ ਮਜਬੂਰ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ ਦੇ ਇੰਚਾਰਜ਼ ਏਐਸਆਈ ਸਤਵਿੰਦਰ ਸਿੰਘ ਨੇ ਮੌਕੇ ਦੇ ਪਹੁੰਚ ਕੇ ਸੜਕ ਦਾ ਰਾਸਤਾ ਬੰਦ ਕਰਨ ਲਈ ਬੈਰੀਕੇਡਿੰਗ ਕਰਵਾਈ।