ਨਵੀਂ ਦਿੱਲੀ, 11 ਜੁਲਾਈ 2020 – ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 8 ਲੱਖ ਤੋਂ ਪਾਰ ਹੋ ਗਈ ਹੈ। ਹੁਣ ਤੱਕ ਭਾਰਤ ‘ਚ ਕੋਰੋਨਾ ਦੇ 822,603 ਮਰੀਜ਼ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਇਨ੍ਹਾਂ ਵਿੱਚੋਂ 284,253 ਮਰੀਜ਼ ਅਜੇ ਵੀ ਐਕਟਿਵ ਹਨ ਅਤੇ 516,206 ਮਰੀਜ਼ ਕੋਰੋਨਾ ਨੂੰ ਹਰਾ ਵੀ ਚੁੱਕੇ ਹਨ। ਪਰ ਇਸ ਮਹਾਮਾਰੀ ਕਾਰਨ ਭਾਰਤ ‘ਚ 22,144 ਮਰੀਜ਼ਾਂ ਦੀ ਜਾਨ ਵੀ ਜਾ ਚੁੱਕੀ ਹੈ।