ਕਾਨਪੁਰ, 10 ਜੁਲਾਈ, 2020 : ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਵਿਕਾਸ ਦੂਬੇ ਦੀ ਮਾਂ ਸਰਲਾ ਦੇਵੀ ਨੇ ਉਸਦੇ ਸਸਕਾਰ ‘ਤੇ ਆਉਣ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਸ ਨਾਲ ਉਸਦਾ ਕੋਈ ਲੈਣ ਦੇਣ ਨਹੀਂ ਹੈ।
ਏ ਸੀ ਪੀ ਦੀਪਕ ਕੁਮਾਰ ਸਿਘੰ ਨੇ ਦੱਸਿਆ ਕਿ ਉਸਨੂੰ ਜਦੋਂ ਮੁਕਾਬਲੇ ਬਾਰੇ ਦੱਸਿਆ ਗਿਆ ਤਾਂ ਦੇਵੀ ਨੇ ਆਪਣੇ ਛੋਟੇ ਪੁੱਤਰ ਦੀਪ ਪ੍ਰਕਾਸ਼ ਦੀ ਪਤਨੀ ਅੰਜਲੀ ਨਾਲ ਆਪਣੇ ਆਪ ਨੂੰ ਆਪਣੀ ਲਖਨਊ ਰਿਹਾਇਸ਼ ਵਿਚ ਬੰਦ ਕਰ ਲਿਆ। ਉਸਨੇ ਵਿਕਾਸ ਦੂਬੇ ਦੇ ਸਸਕਾਰ ‘ਤੇ ਆਉਣ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਸ ਨਾਲ ਜਾਂ ਉਸਦੀਆਂ ਕਰਤੂਤਾਂ ਨਾਲ ਉਸਦਾ ਕੋਈ ਲੈਣ ਦੇਣ ਨਹੀਂ ਹੈ।