ਚੰਡੀਗੜ੍ਹ, 10 ਜੁਲਾਈ, 2020 :ਲਾਅਰਜ਼ ਫਾਰ ਹਿਊਮਨ ਰਾਈਟਸ ਦੇ ਆਗੂ ਐਡਵੋਕੇਟ ਨਵਕਿਰਨ ਸਿੰਘ ਨੇ ਗੈਂਗਸਟਰ ਵਿਕਾਸ ਦੂਬੇ ਦੇ ਇਕ ਮੁਕਾਬਲੇ ਵਿਚ ਮਾਰੇ ਜਾਣ ਨੂੰ ਸਿਆਸਤਦਾਨਾਂ ਵੱਲੋਂ ਆਪਣੀ ਗੰਢਤੁਪ ਨੂੰ ਪਰਦੇ ਵਿਚ ਰੱਖਣ ਦਾ ਇਕ ਯਤਨ ਕਰਾਰ ਦਿੱਤਾ ਹੈ।
ਇਕ ਟਵੀਟ ਵਿਚ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਸਿਆਸੀ ਲੋਕਾਂ ਨੇ ਉਸਨੂੰ ਮਰਵਾ ਦਿੱਤਾ ਹੈ ਤਾਂ ਕਿ ਉਸ ਨਾਲ ਉਹਨਾਂ ਦੀ ਗੰਢਤੁਪ ਪਰਦੇ ਵਿਚ ਹੀ ਰਹੇ। ਇਸ ਲਈ ਸਿਆਸਤਦਾਨਾਂ ਤੇ ਅਪਰਾਧੀਆਂ ਵਿਚ ਗੰਢਤੁਪ ਬਰਕਰਾਰ ਹੈ।