ਨਵਾਂ ਸ਼ਹਿਰ, 10 ਜੁਲਾਈ 2020 – ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਪੁਰਾਣੀ ਪੈਨਸ਼ਨ ਸੰਯੁਕਤ ਮੋਰਚਾ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੂਰੇ ਭਾਰਤ ਦੇ 60 ਲੱਖ ਤੇ ਪੰਜਾਬ ਦੇ ਲਗਭਗ 2 ਲੱਖ ਦੇ ਲਗਭਗ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਕਰਮਚਾਰੀ ਆਉਣ ਵਾਲੀ 12 ਜੁਲਾਈ ਨੂੰ ਇੱਕ ਰੁੱਖ ਲਗਾਉਣਗੇ। ਇਨ੍ਹਾਂ ਵਿਚਾਰਾਂ ਪ੍ਰਗਟਾਵਾ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਅਤੇ ਹਰਪ੍ਰੀਤ ਬੰਗਾ ਜਨਰਲ ਸਕੱਤਰ ਨੇ ਸਾਂਝੇ ਤੌਰ ਤੇ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜਿਵੇਂ ਜਿਉਣ ਲਈ ਰੁੱਖਾਂ ਦਾ ਹੋਣਾ ਭਾਵ ਆਕਸੀਜਨ ਜਰੂਰੀ ਹੈ,ਉਵੇਂ ਹੀ ਇਕ ਮੁਲਾਜਮ ਲਈ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਦਾ ਹੋਣਾ ਜਰੂਰੀ ਹੈ।
ਸ਼ੇਅਰ ਬਾਜ਼ਾਰ ਅਧਾਰਿਤ ਨਵੀਂ ਪੈਨਸ਼ਨ ਸਕੀਮ ਅਧੀਨ ਕਿਸੇ ਵੀ ਕਰਮਚਾਰੀ ਦਾ ਭਵਿੱਖ ਅਤੇ ਬੁਢਾਪਾ ਸੁਰੱਖਿਅਤ ਨਹੀਂ ਹੈ। ਇਸ ਲਈ ਇਸ ਦਿਨ ਹਰ ਕਰਮਚਾਰੀ ਮੁੱਖ ਮੰਤਰੀ ਪੰਜਾਬ ਨੂੰ ਈ- ਮੇਲ ਕਰ ਆਪਣਾ ਦਰਦ ਤੋਂ ਜਾਣੂ ਕਰਵਾਉਂਦੇ ਹੋਏ ਕਹਿਣਗੇ ਕਿ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਰੋਨਾ ਯੋਧਿਆਂ ਨੂੰ ਫੁੱਲਾਂ ਦੀ ਵਰਖਾ ਦੀ ਨਹੀਂ ਸਗੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਲੋੜ ਹੈ। ਨਵੀਂ ਪੈਨਸ਼ਨ ਸਕੀਮ ਰੱਦ ਕਰਨ ਨਾਲ ਇਸ ਕਰੋਨਾ ਮਹਾਂਮਾਰੀ ਵਿੱਚ ਉਪਜੇ ਵਿੱਤੀ ਸੰਕਟ ਦੀ ਮਾਰ ਝੱਲ ਰਹੀ ਸਰਕਾਰ ਲਈ ਵੀ ਪੀ ਐਫ ਆਰ ਡੀ ਏ ਵਿੱਚ ਜਮਾਂ ਸਰਕਾਰੀ ਹਿੱਸਾ ਉਸ ਨੂੰ ਵਾਪਸ ਮਿਲ ਜਾਵੇਗਾ ਉਥੇ ਕਰਮਚਾਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਜੇਕਰ ਸਰਕਾਰ ਨੇ ਸਾਡੀ ਮੰਗ ਨੂੰ ਅਣਗੌਲਿਆਂ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵੀਨ ਕਰੀਹਾ,ਗੁਰਦੀਸ਼ ਰਾਹੋਂ,ਮਨਜਿੰਦਰ ਸਿੰਘ,ਪਵਨ ਕੁਮਾਰ,ਸੁਦੇਸ ਦੀਵਾਨ,ਮਨੋਹਰ ਲਾਲ,ਬਲਵੀਰ ਰੱਕੜ,ਅੰਮਿਤ ਯਗੋਤਾ,ਅਜੀਤ ਸਿੰਘ ਗੁੱਲਪੁਰ,ਰਾਜ ਕੁਮਾਰ,ਰਜਿੰਦਰ ਕੁਮਾਰ ਅਤੇ ਓਮਕਾਰ ਸ਼ੀਹਮਾਰ ਆਈ ਟੀ ਆਈ ਵਿਭਾਗ,ਕ੍ਰਾਂਤੀਵੀਰ ਸਿਹਤ ਵਿਭਾਗ,ਸਤਨਾਮ ਸਿੰਘ ਅਤੇ ਵਿਜੈ ਕੁਮਾਰਪੰਜਾਬ ਰਾਜ ਬਿਜਲੀ ਬੋਰਡ ਹਾਜਰ ਸਨ।