ਵੂਹਾਨ, 8 ਜੁਲਾਈ – ਚੀਨ ਦੇ ਹੁਬੇਈ ਸੂਬੇ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਦਫਤਰ ਮੁਤਾਬਕ ਹੁਆਂਗਮੇਈ ਕਾਊਂਟੀ ਦੇ ਦਾਹੇ ਸ਼ਹਿਰ ਵਿੱਚ ਤੜਕੇ ਤਕਰੀਬਨ 4 ਵਜੇ ਜ਼ਮੀਨ ਖਿਸਕ ਗਈ| ਇਸ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ| ਐਮਰਜੈਂਸੀ, ਜਨਤਕ ਸੁਰੱਖਿਆ, ਹਥਿਆਰਬੰਦ ਪੁਲੀਸ, ਮੈਡੀਕਲ ਅਤੇ ਹੋਰ ਵਿਭਾਗਾਂ ਦਾ ਬਚਾਅ ਦਲ ਘਟਨਾ ਵਾਲੇ ਸਥਾਨ ਤੇ ਪੁੱਜ ਗਿਆ ਅਤੇ 40 ਤੋਂ ਵਧੇਰੇ ਪਿੰਡਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ| ਰਾਹਤ ਤੇ ਬਚਾਅ ਕਾਰਜ ਜਾਰੀ ਹਨ| ਕਾਊਂਟੀ ਵਿਚ ਭਾਰੀ ਮੀਂਹ ਪਿਆ ਅਤੇ 200 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਉੱਥੇ ਹੀ ਦਾਹੇ ਵਿੱਚ ਵੱਧ ਤੋਂ ਵੱਧ 353 ਮਿਲੀਮੀਟਰ ਦਰਜ ਕੀਤੀ ਗਈ|