ਅਜਿੰਕਿਆ ਰਹਾਣੇ ਦੀ ਕਪਤਾਨੀ ਹੇਠ ਅੱਜ ਭਾਰਤ ਨੇ ਬਾਕਸਿੰਗ ਡੇਅ ਟੈਸਟ ਮੈਚ ਦੇ ਪਹਿਲੇ ਦਿਨ ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 195 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਇਕ ਵਿਕਟ ਦੇ ਨੁਕਸਾਨ ’ਤੇ 36 ਦੌੜਾਂ ਬਣਾਈਆਂ। ਭਾਰਤ ਵਲੋਂ ਮਾਯੰਕ ਅਗਰਵਾਲ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ ਜਦਕਿ ਸ਼ੁਭਮਨ ਗਿੱਲ 28 ਤੇ ਚੇਤੇਸ਼ਵਰ ਪੁਜਾਰਾ 7 ਦੌੜਾਂ ਬਣਾ ਕੇ ਖੇਡ ਰਹੇ ਸਨ। ਪਹਿਲਾ ਦਿਨ ਭਾਰਤੀ ਗੇਂਦਬਾਜ਼ਾਂ ਦੇ ਨਾਂ ਰਿਹਾ। ਜਸਪ੍ਰੀਤ ਬੁਮਰਾਹ ਨੇ 56 ਦੌੜਾਂ ਦੇ ਕੇ ਚਾਰ, ਅਸ਼ਵਿਨ ਨੇ 35 ਦੌੜਾਂ ਦੇ ਕੇ ਤਿੰਨ ਤੇ ਸਿਰਾਜ ਨੇ 40 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ। ਆਸਟਰੇਲੀਆ ਵਲੋਂ ਸ਼ਾਨਦਾਰ ਫਾਰਮ ਵਿਚ ਚਲ ਰਿਹਾ ਸਟੀਵ ਸਮਿੱਥ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ।