ਮੁੰਬਈ, 6 ਜੁਲਾਈ, 2020 : ਅਦਾਕਾਰ ਧਰਮਿੰਦਰ ਦਿਓਲ ਨੇ ਸ਼ਨੀਵਾਰ ਨੂੰ ਲੁਧਿਆਣਾ ਦੇ ਰਿਖੀ ਸਿਨੇਮਾ ਨਾਲ ਜੁੜੀਆਂ ਆਪਣੀਆਂ ਯਾਦਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀ। ਲੁਧਿਆਣਾ ਦੇ ਸਭ ਤੋਂ ਪੁਰਾਣੇ ਰਿਖੀ ਸਿਨੇਮਾ ਹਾਲਤ ਦੀ ਹੁਣ ਬਹੁਤ ਵਿਗੜ ਚੁੱਕੀ ਹੈ ਤੇ ਇਹ ਢਹਿ ਢੇਰੀ ਹੋਣ ਕੰਢੇ ਹੈ, ਇਸੇ ਗੱਲ ਦਾ ਦੁੱਖ ਧਰਮਿੰਦਰ ਨੇ ਸਾਂਝਾ ਕੀਤਾ।
ਟਵੀਟਰ ‘ਤੇ ਇਹ ਦੁੱਖ ਸਾਂਝਾ ਕਰਦਿਆਂ ਸ਼ੋਲੇ ਫਿਲਮ ਦੇ ਅਦਾਕਾਰ ਨੇ ਆਪਣੇ ਪਸੰਦੀਦਾ ਸਿਨੇਮਾ ਹਾਲ ਦੀ ਮੌਜੂਦਾ ਤਸਵੀਰ ਵੀ ਸਾਂਝੀ ਕੀਤੀ। ਉਹਨਾਂ ਲਿਖਿਆ , ”ਰਿਖੀ ਸਿਨੇਮਾ ਲੁਧਿਆਣਾ ਅਣਗਿਣਤ ਫਿਲਮਾਂ ਦੇਖੀ ਹੈ ਯਹਾਂ..ਯੇ ਸੰਨਾਟਾ..ਦੇਖ ਕਰ..ਦਿਲ ਉਦਾਸ ਹੋ ਗਯਾ ਮੇਰਾ..”
ਦੱਸਣਯੋਗ ਹੈ ਕਿ 1933 ਵਿਚ ਬਣਿਆ ਇਹ ਸਿਨੇਮਾ ਹਾਲ ਹੁਣ ਖੰਡਰ ਬਣ ਚੁੱਕਾ ਹੈ।