ਅਹਿਮਦਾਬਾਦ, 6 ਜੁਲਾਈ, 2020 : ਇਕ ਲੇਡੀ ਪੁਲਿਸ ਸਬ ਇੰਸਪੈਕਟਰ ਨੂੰ 35 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੇਡੀ ਪੁਲਿਸ ਸਬ ਇੰਸਪੈਕਟਰ ਨੇ ਇਕ ਕੇਸ ਨੂੰ ਰਫਾ ਦਫਾ ਕਰਨ ਲਈ ਇਹ ਰਿਸ਼ਵਤ ਮੰਗੀ ਸੀ। ਸਪੈਸ਼ਨ ਟੀਮ ਨੇ 20 ਲੱਖ ਰੁਪਏ ਰਿਸ਼ਵਤ ਤੇ ਸਬੂਤਾਂ ਸਮੇਤ ਲੇਡੀ ਪੁਲਿਸ ਸਬ ਇੰਸਪੈਕਟਰ ਸ਼ਵੇਤਾ ਜਡੇਜਾ ਨੂੰ ਗ੍ਰਿਫਤਾਰ ਕੀਤਾ ਹੈ। ਉਸਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਇਸ ਲੇਡੀ ਪੁਲਿਸ ਸਬ ਇੰਸਪੈਕਟਰ ਨੇ ਇਕ ਨਿੱਜੀ ਦਫਤਰ ਦੇ ਐਮ ਡੀ ਕੇਨਾਲ ਸ਼ਾਹ ਤੋਂ ਇਹ ਰਿਸ਼ਵਤ ਮੰਗੀ ਸੀ। ਸ਼ਾਹ ‘ਤੇ 2017 ਵਿਚ ਆਪਣੀ ਪੀ ਏ ਦਾ ਰੇਪ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਜਾਂਚ ਜਡੇਜਾ ਕਰ ਰਹੀ ਸੀ।