ਐਸ ਏ ਐਸ ਨਗਰ, 18 ਜੁਲਾਈ – ਸਰਵਹਿਤ ਕਲਿਆਣ ਸੁਸਾਇਟੀ ਵੱਲੋਂ ਵਾਤਾਵਰਣ ਨੂੰ ਸੁੱਧ ਰੱਖਣ ਲਈ ਵਣ ਮਹਾਉਤਸਵ ਦੇ ਚਲਦੇ ਸ੍ਰੀ ਪਰਸ਼ੂਰਾਮ ਮੰਦਰ ਅਤੇ ਧਰਮਸ਼ਾਲਾ ਉਦਯੋਗਿਕ ਖੇਤਰ ਫੇਜ਼-9 (ਸੈਕਟਰ 65-66) ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਬੂਟੇ ਲਗਾਉਣ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ ਅਤੇ ਹਰ ਵਿਅਕਤੀ ਨੂੰ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਦਰਖਤ ਨਾ ਸਿਰਫ ਵਾਤਾਵਰਨ ਵਿੱਚ ਤਾਜਾ ਆਕਸੀਜਨ ਦਿੰਦੇ ਹਨ ਬਲਕਿ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਚਾ ਕੇ ਰੱਖਣ ਵਿੱਚ ਵੀ ਮਦਦ ਕਰਦੇ ਹਨ। ਇਸ ਮੌਕੇ ਫਲ, ਫੁੱਲ, ਦਵਾਈ ਅਤੇ ਮੰਦਰ ਦੀ ਪੂਜਾ ਲਈ ਕੰਮ ਆਉਣ ਵਾਲੇ 51 ਬੂਟੇ ਲਾਏ ਗਏ। ਇਨ੍ਹਾਂ ਬੂਟਿਆਂ ਦੀ ਦੇਖਭਾਲ ਵੀ ਸੁਸਾਇਟੀ ਵੱਲੋਂ ਕੀਤੀ ਜਾਵੇਗੀ।
ਸੁਸਾਇਟੀ ਦੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਕੰਮ ਵਿੱਚ ਨਗਰ ਨਿਗਮ ਦੇ ਕੌਸਲਰ ਜਸਵੀਰ ਸਿੰਘ ਮਣਕੂੰ, ਲਕਛਮੀ ਨਰਾਇਣ ਮੰਦਰ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿਸ਼ਰਾ, ਪਵਨ ਜਗਦੰਬਾ, ਸ੍ਰੀਮਤੀ ਸੁਹਿਰੀ, ਡਿੰਪਲ ਸਭਰਵਾਲ, ਤਰਨਜੀਤ ਸਿੰਘ, ਸਤੀਸ਼ ਕੁਮਾਰ, ਬੀਬੀ ਸੁਰਿੰਦਰ ਕੁਮਾਰ, ਸ਼ਿਵ ਸ਼ਰਣ, ਵਰਿੰਦਰ, ਹਰੀਕ੍ਰਿਸ਼ਨ ਸ਼ਰਮਾ, ਹੀਰਾ ਸਿੰਘ, ਹਰੀਸ਼ ਕੁਮਾਰ, ਦਲਜੀਤ ਸਿੰਘ, ਕਰਮਚੰਦ, ਓਮ ਪ੍ਰਕਾਸ਼, ਹੇਮਾ ਗਰੇਲਾ ਨੇ ਵਿਸ਼ੇਸ਼ ਸਹਿਯੋਗ ਕੀਤਾ।
ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ, ਮੀਤ ਪ੍ਰਧਾਨ ਜਸਪਾਲ ਅਗਨੀਹੋਤਰੀ, ਜਾਇੰਟ ਸਕੱਤਰ ਕਰਮ ਚੰਦ, ਖਜਾਨਚੀ ਰਕੇਸ਼ ਕੁਮਾਰ, ਜਾਇੰਟ ਖਜਾਨਚੀ ਕਮਲੇਸ਼ ਰਾਜ ਸ਼ਰਮਾ, ਪ੍ਰੋਪੋਗੰਡਾ ਸੈਕਟਰੀ ਪਦਮਦੇਵ ਸ਼ਰਮਾ, ਪ੍ਰੈਸ ਸੈਕਟਰੀ ਅਨਿਲ ਕੁਮਾਰ ਠਾਕੁਰ, ਕਲਚਰ ਸੈਕਟਰੀ ਮਨਪ੍ਰੀਤ ਸਿੰਘ ਸੋਢੀ, ਅਡੀਟਰ ਵਿਜੈ ਕੁਮਾਰ ਯਾਦਵ, ਸਲਾਹਕਾਰ ਸੁਰੇਸ਼ ਕੁਮਾਰ ਵੀ ਹਾਜਿਰ ਸਨ।