ਨਵੀਂ ਦਿੱਲੀ, 5 ਜੁਲਾਈ, 2020 : 1984 ਦੇ ਸਿੱਖ ਕਤਲੇਆਮ ਕੇਸ ਵਿਚ ਸੱਜਣ ਕੁਮਾਰ ਦੇ ਨਾਲ ਦੋਸ਼ੀ ਕਰਾਰ ਦਿੱਤੇ ਗਏ ਮਹੇਂਦਰ ਯਾਦਵ ਦੀ ਕੱਲ ਹਸਪਤਾਲ ਵਿਚ ਮੌਤ ਹੋ ਗਈ। ਸਾਬਕਾ ਵਿਧਾਇਕ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ। ਉਹ 10 ਸਾਲਾ ਜੇਲ• ਕੱਟ ਰਿਹਾ ਸੀ ਤੇ ਮੰਡੋਲੀ ਜੇਲ• ਵਿਚ ਕੈਦ ਸੀ। ਇਹ ਜਾਣਕਾਰੀ ਦਿੱਲੀ ਦੇ ਡਾਇਰੈਕਟਰ ਜਨਰਲ ਜੇਲ•ਾਂ ਨੇ ਦਿੱਤੀ ਹੈ।