ਚੰਡੀਗੜ੍ਹ ਜੂਨ 20, 2023 – ਸ਼ੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਸਿੱਖ ਗੁਰਦਵਾਰਾ ਐਕਟ ਤਰਮੀਮ ਬਿੱਲ ਨੂੰ ਆਮ ਅਦਮੀ ਪਾਰਟੀ ਦੇ “ਸਿੱਖ ਵਿਰੋਧੀ” ਆਗੂ ਅਰਵਿੰਦ ਕੇਜਰੀਵਾਲ ਦੀ ਸ਼ਹਿ ਉਤੇ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਵਿਚ ਦਖਲ-ਅੰਦਾਜ਼ੀ ਅਤੇ ਖਾਲਸਾਈ ਪ੍ਰੰਪਰਾਵਾਂ ਉਤੇ ਸਿੱਧਾ ਹਮਲਾ ਕਰਾਰ ਦਿੱਤਾ ਅਤੇ ਐਲਾਨ ਕੀਤਾ ਕਿ ਇਸ ਨੂੰ ਕਿਸੇ ਭੀ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਫ਼ “ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੀ ਸੁਚੇਤ ਕਰਦੇ ਹਾਂ ਕਿ ਗੈਰਾਂ ਨੂੰ ਖੁਸ਼ ਕਰਨ ਲਈ ਉਹ ਗੁਰੁ ਘਰ ਨਾਲ ਮੱਥਾ ਲਾਉਣ ਦੀ ਹਿਮਾਕਤ ਨਾ ਕਰਨ ।
ਖਾਲਸਾ ਪੰਥ ਖੁਦ ਆਪਣੇ ਚੁਣੇ ਹੋਏ ਧਾਰਮਿਕ ਨੁਮਾਇੰਦਿਆਂ ਰਾਹੀ ਕੌਮ ਨੂੰ ਦਰਪੇਸ਼ ਕਿਸੇ ਭੀ ਧਾਰਮਿਕ ਸਮੱਸਿਆਂ ਜਾਂ ਸਵਾਲ ਹੱਲ ਕਰਨ ਦੇ ਖੁਦ ਸਰਬ ਸਮਰੱਥ ਹੈਫ਼ ਇਹ ਗੱਲ ਗੁਰਬਾਣੀ ਦੇ ਪ੍ਰਸਾਰ ਸਮੇਤ ਕੌਮ ਦੇ ਹਰ ਧਾਰਮਿਕ ਵਿਸ਼ੇ ਉਤੇ ਲਾਗੂ ਹੁੰਦੀ ਹੈ” ।
ਅੱਜ ਦੇ ਘਟਨਾਂ ਚੱਕਰ ਨੂੰ ਬੇਹੱਦ “ਖਤਰਨਾਕ ” ਕਰਾਰ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂਆਂ, ਸ ਬਲਵਿੰਦਰ ਸਿੰਘ ਭੁੰਦੜ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ “ਹੰਕਾਰੀ ਤੇ ਸੱਤਾ ਦੇ ਨਸ਼ੇ ਵਿਚ ਅੰਨ੍ਹੇ ਹੋਏ ਹੁਕਮਰਾਨਾ ਵੱਲੋਂ ਖਾਲਸਾ ਪੰਥ ਦੇ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜ਼ੀ ਅਤੇ ਕੌਮ ਦੇ ਪਾਵਨ ਪ੍ਰੰਪਰਾਵਾਂ ਤੇ ਸੰਸਥਾਵਾਂ ਉਤੇ ਹਮਲਾ ਬਰਦਾਸ਼ਤ ਕਰਨਾ ਨਾ ਸਿਖ ਕੌਮ ਦਾ ਸੁਭਾੳੇ ਹੈ ਤੇ ਨਾ ਹੀ ਇਹ ਸਾਡਾ ਇਤਿਹਾਸ ਹੈ ਫ਼ਫ਼ ਅਸੀਂ ਇਸ ਵੰਗਾਰ ਦਾ ਟਾਕਰਾ ਸ਼ਾਨਾਮੱਤੀਆਂ ਖਾਲਸਾਈ ਰਵਾਇਤਾਂ ਅਨੁਸਾਰ ਕਰਾਂਗਾ ।
ਅਕਾਲੀ ਆਗੂਆਂ ਨੇ ਇਹ ਭੀ ਕਿਹਾ ਕਿ ਦਿੱਲੀ ਵਿਚ ਬੈਠੇ ਆਪਣੇ ਸਿੱਖ ਦੁਸ਼ਮਣ ਆਕਾਵਾਂ ਦੇ ਜੋ ਹੱਥ ਠੋਕੇ ਇਸ ਵਕਤ ਸੱਤਾ ਦੇ ਨਸ਼ੇ ਵਿਚ ਧੁੱਤ ਹੋ ਕੇ ਸਿੱਖ ਕੌਮ ਦੇ ਪਾਵਨ ਅਸਥਾਨਾ ਉਤੇ ਕਬਜ਼ਾ ਕਰਨ ਦੀ ਪੁਰਾਣੀ ਸਾਜ਼ਿਸ਼ ਨੂੰ ਨੇਪਰੇ ਚਾੜ੍ਹਣ ਲਈ ਗੁਰੁ ਘਰ ਨਾਲ ਮੱਥਾ ਲਾਉਣ ਦੀ ਹਿਮਾਕਤ ਕਰਨ ਲਈ ਕਾਹਲੇ ਬੈਠੇ ਹਨ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮਸ਼ਵਰਾ ਹੈ ਕਿ ਉਹ ਬੀਤੇ ਵਿਚ ਆਪਣੇ ਤੋਂ ਭੀ ਵੱਧ ਮਹਾਂਬਲੀਆਂ ਵੱਲੋਂ ਕੀਤੀ ਅਜਿਹੀ ਹੀ ਹਿਮਾਕਤ ਦੇ ਹਸ਼ਰ ਬਾਰੇ ਇਤਹਿਾਸ ਨੁੰ ਚੰਗੀ ਤਰਾਂ ਪੜ੍ਹ ਲੈਣ ਫ਼ ਅਰਵਿੰਦ ਕੇਜਰੀਵਾਲ ਹੋਵੇ ਜਾਂ ਉਸ ਦਾ ਕੋਈ ਸੂਬੇਦਾਰ, ਸ਼੍ਰੋਮਣੀ ਅਕਾਲੀ ਦਲ ਕਿਸੇ ਭੀ ਅੰਸਰ ਜਾਂ ਅੰਸਰਾਂ ਵੱਲੋਂ ਖਾਲਸਾ ਪੰਥ ਵਿਰੁੱਧ ਐਲਾਨੀ ਇਸ ਜੰਗ ਦੀ ਵੰਗਾਰ ਨੂੰ ਕਬੂਲ ਕਰਦਾ ਹੈ ।