ਔਕਲੈਂਡ, 5 ਜੁਲਾਈ, 2020 : ਖੂਨਦਾਨ ਮਹਾਂਦਾਨ ਅਖਵਾਉਂਦਾ ਹੈ ਪਰ ਖੂਨਦਾਨ ਕਰਨਾ ਜਿੱਥੇ ਉਦਮ ਦਾ ਕੰਮ ਹੈ ਉਥੇ ਸਿਹਤਮੰਦ ਰਹਿਣ ਦੀ ਨਿਸ਼ਾਨੀ ਵੀ ਹੈ। ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਚੌਥੇ ਖੂਨਦਾਨ ਕੈਂਪ (23 ਅਤੇ 24 ਜੁਲਾਈ ਨਿਊਜ਼ੀਲੈਂਡ ਬਲੱਡ ਸਰਵਿਸ ਸੈਂਟਰ) ਦਾ ਰੰਗਦਾਰ ਪੋਸਟਰ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਗ੍ਰੀਨਹਿੱਲ ਹਮਿਲਟਨ ਵਿਖੇ ਜਾਰੀ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜਰੈਨਲ ਸਿੰਘ ਰਾਹੋਂ ਨੇ ਦੱਸਿਆ ਕਿ ਰਜਿਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ। ਖੂਨ ਦਾਨ ਵੇਲੇ ਫੋਟੋ ਵਾਲਾ ਪਹਿਚਾਣ ਪੱਤਰ ਚਾਹੀਦਾ ਹੋਵੇਗਾ ਅਤੇ ਉਸੇ ਦਿਨ ਵੀ ਖੂਨ ਦਾਨ ਕੀਤਾ ਜਾ ਸਕਦਾ ਹੈ ਪਰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਸਾਥ ਦੇਣ ਵਾਲੇ ਸਾਰੇ ਮੈਂਬਰਜ਼ ਅਤੇ ਟ੍ਰਸਟੀਜ਼ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਵਿਚ ਵਰਿੰਦਰ ਸਿੱਧੂ, ਕਮਲਜੀਤ ਕੌਰ ਸੰਘੇੜਾ, ਖੁਸ਼ਮੀਤ ਕੌਰ ਸਿੱਧੂ, ਸੁਖਜੀਤ ਸਿੰਘ ਰੱਤੂ ਅਤੇ ਵਾਈਕਾਟੋ ਮਲਟੀ ਕਲਚਰਲ ਕੌਂਸਲ ਦੇ ਪ੍ਰਧਾਨ ਰਵਿੰਦਰ ਸਿੰਘ ਪੁਆਰ ਹਾਜ਼ਿਰ ਸਨ। ਇਸ ਕੈਂਪ ਦੇ ਲਈ ਸਹਿਯੋਗ ਦੇਣ ਲਈ ਸੁੱਚਾ ਸਿੰਘ ਅੱੜਕ, ਤੀਰਥ ਸਿੰਘ ਸੰਧਰ, ਸਰਦੂਲ ਸਿੰਘ ਬੈਂਸ, ਕੇਵਲ ਸਿੰਘ ਰਾਣਾ, ਗੁਰਪ੍ਰੀਤ ਵੱਸਣ, ਅਜੀਤ ਸਿੰਘ ਸੱਗੂ, ਸੁੱਚਾ ਸਿੰਘ ਰੰਧਾਵਾ,ਇਕਬਾਲ ਸਿੰਘ, ਟਹਿਲ ਸਿੰਘ, ਅੰਗਰੇਜ਼ ਸਿੰਘ, ਮਾਸਟਰ ਜਰਨੈਲ ਸਿੰਘ ਭੰਗਲ, ਅਮਨ ਸ਼ਰਮਾ, ਹਰਸ਼ ਗਰਚਾ, ਪਰਵਿੰਦਰ ਚਾਹਲ, ਸਤਨਾਮ ਸਿੰਘ ਬੁੱਮਰਾ, ਮੱਖਣ ਸਿੰਘ, ਹੈਰੀ ਭਲੂਰ ਵੀ ਪਹੁੰਚੇ। ਰਾਹੋਂ ਨੇ ਅਗਲੇਰੀ ਜਾਣਕਾਰੀ ਦਿੰਦਿਆ ਦੱਸਿਆ ਕਿ 18 ਜੁਲਾਈ ਨੂੰ ਪਲਾਟੇਸ਼ਨ (ਰੁੱਖ ਲਗਾਓ) ਸਮਾਗਮ ਵੀ ਵੱਡੇ ਪੱਧਰ ਉਤੇ ਉਲੀਕਿਆ ਗਿਆ ਹੈ।