ਨਵੀਂ ਦਿੱਲੀ, 4 ਜੁਲਾਈ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੱਚੇ ਨਾਲ ਜੁੜਿਆ ਇੱਕ ਬੇਹੱਦ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ| ਇੱਥੇ ਘਰ ਦੇ ਅੰਦਰ 11 ਮਹੀਨੇ ਦੇ ਇਕ ਮਾਸੂਮ ਬੱਚੇ ਦੀ ਬਾਲਟੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ| ਇਹ ਹਾਦਸਾ ਦਿੱਲੀ ਦੇ ਮੰਡਾਵਲੀ ਇਲਾਕੇ ਦੀ ਹੈ, ਜਿੱਥੇ 11 ਮਹੀਨੇ ਦਾ ਇਕ ਮਾਸੂਮ ਬੱਚਾ ਬਾਲਟੀ ਵਿੱਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ| ਜਿਕਰਯੋਗ ਹੈ ਕਿ ਜਿਸ ਸਮੇਂ ਇਹ ਦਰਦਨਾਕ ਘਟਨਾ ਵਾਪਰੀ, ਉਸ ਸਮੇਂ ਬੱਚੇ ਦੇ ਮਾਤਾ-ਪਿਤਾ ਸੌਂ ਰਹੇ ਸਨ| ਮਾਤਾ-ਪਿਤਾ ਨੂੰ ਪਤਾ ਹੀ ਲੱਗਾ ਕਿ ਕਦੋਂ ਉਨ੍ਹਾਂ ਦਾ ਬੱਚਾ ਨੀਂਦ ਤੋਂ ਉੱਠਿਆ ਅਤੇ ਗੋਡਿਆਂ ਦੇ ਭਾਰ ਤੁਰਦਾ ਹੋਇਆ ਬਾਲਟੀ ਵਿੱਚ ਡਿੱਗ ਗਿਆ| ਜਦੋਂ ਬੱਚੇ ਦੀ ਮਾਂ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੁੱਤਰ ਬਿਸਤਰੇ ਤੇ ਨਹੀਂ ਹੈ| ਜਿਸ ਤੋਂ ਬਾਅਦ ਉਹ ਘਬਰਾ ਕੇ ਉੱਠੀ ਅਤੇ ਆਲੇ-ਦੁਆਲੇ ਬੱਚੇ ਨੂੰ ਲੱਭਿਆ ਪਰ ਉਹ ਕਿਤੇ ਨਹੀਂ ਮਿਲਿਆ| ਇਸ ਤੋਂ ਬਾਅਦ ਮਾਂ ਦੀ ਨਜ਼ਰ ਬਾਲਟੀ ਤੇ ਗਈ, ਜਿੱਥੇ ਬੱਚਾ ਸਿਰ ਦੇ ਭਾਰ ਬਾਲਟੀ ਵਿੱਚ ਉਲਟਾ ਪਿਆ ਹੋਇਆ ਸੀ|
ਇਹ ਦੇਖ ਕੇ ਮਾਂ ਦੇ ਹੋਸ਼ ਉੱਡ ਗਏ ਅਤੇ ਉਹ ਚੀਕਾਂ ਮਾਰਨ ਲੱਗੀ| ਗੁਆਂਢੀ ਇਕੱਠੇ ਹੋਏ ਗਏ ਅਤੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ| ਇਸ ਘਟਨਾ ਦੀ ਜਾਣਕਾਰੀ ਮੰਡਾਵਲੀ ਪੁਲੀਸ ਨੂੰ ਵੀ ਦਿੱਤੀ ਗਈ| ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਇਸ ਦਰਦਨਾਕ ਘਟਨਾ ਕਾਰਨ ਬੱਚੇ ਦੀ ਮਾਂ ਸਮੇਤ ਪੂਰਾ ਪਰਿਵਾਰ ਸਦਮੇ ਵਿਚ ਹੈ|