ਜਸਬੀਰ ਜੱਸੀ, ਸੁਰਿੰਦਰ ਸ਼ਿੰਦਾ, ਪੰਮੀ ਬਾਈ ਆਦਿ ਨੇ ਸਲਾਨਾ ਸਮਾਰੋਹ ਵਿੱਚ ਰੰਗ ਬੰਨ੍ਹਿਆ
ਮੋਹਾਲੀ – ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ, ਜਸਬੀਰ ਜੱਸੀ, ਹਰਜੀਤ ਹਰਮਨ, ਹਰਦੀਪ ਸਿੰਘ, ਲੈਹਿੰਬਰ ਹੁਸੈਨਪੁਰੀ, ਬਲਕਾਰ ਸਿੱਧੂ, ਪੰਮੀ ਬਾਈ ਅਤੇ ਸਿੰਮੀ ਲਾਈਵ ਨੇ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ 15ਵੇਂ ਸਲਾਨਾ ਸਮਾਰੋਹ “ਰਜਨੀ” ਤੇ ਆਰੀਅਨਜ਼ ਵਿਦਿਆਰਥੀ ਦਾ ਮਨੋਰੰਜਨ ਕੀਤਾ। ਇਹ ਸਮਾਰੋਹ “ਫੋਕ ਅਟੈਕ” ਦੇ ਸਹਿਯੋਗ ਨਾਲ ਕੀਤਾ ਗਿਆ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਇਸ ਵਰਚੁਅਲ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਇਸ ਸਮਾਰੋਹ ਵਿੱਚ ਆਰੀਅਨਜ਼ ਗਰੁੱਪ ਦੇ 5000 ਤੋਂ ਵੱਧ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਸ਼ਾਮਲ ਹੋਏ।ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਨੇ “ਜੱਟ ਜੀਓਨੇ ਮੌੜ”, “ਪੁੱਤ ਜੱਟਾਂ ਦੇ”, “ਟਰੱਕ ਬੱਲੀਏ”, “ਬਲਬੀਰੋ ਭਾਬੀ” ਅਤੇ “ਕੇਹਰ ਸਿੰਘ ਦੀ ਮੌਤ” ਆਦਿ ਗਾਣਿਆਂ’ਤੇ ਪੇਸ਼ਕਾਰੀ ਕੀਤੀ। ਗਾਇਕ, ਗੀਤਕਾਰ, ਕਲਾਕਾਰ ਅਤੇ ਅਦਾਕਾਰ ਜਸਬੀਰ ਜੱਸੀ ਨੇ ” ਦਿਲ ਲੈ ਗਈ ਕੁੜੀ ਗੁਜਰਾਤ ਦੀ ”, ” ਕੋਕਾ ”, ‘ਕੁੜੀ-ਕੁੜੀ’ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।ਮਸ਼ਹੂਰ ਕਲਾਕਾਰ ਹਰਜੀਤ ਹਰਮਨ ਨੇ “ਸੱਜਨ ਮਿਲਾਦੇ”, “ਚਾਦਰ”, “ਗੱਲ ਦਿਲ ਦੀ” ਜਦੋਂਕਿ ਕਲਾਕਾਰ ਹਰਦੀਪ ਸਿੰਘ ਨੇ “ਸ਼ੌਕ ਜਵਾਨੀ ਦੇ”, ਗੱਲਾ ਕਰਾਰੀਆ ਆਦਿ ਪੇਸ਼ ਕਰਦਿਆਂ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ।ਮਸ਼ਹੂਰ ਕਲਾਕਾਰ ਲੈਹਿੰਬਰ ਹੁਸੈਨਪੁਰੀ ਨੇ “ਸਾਡੀ ਗਲੀ”, “ਮਨਕੇ”, “ਜੱਟ” ਆਦਿ ‘ਤੇ ਪੇਸ਼ਕਾਰੀ ਕੀਤੀ ਅਤੇ ਬਲਕਾਰ ਸਿੱਧੂ ਨੇ “ਮੇਲਾ” ਅਤੇ “ਮੋਮਬੱਤੀਏ” ਆਦਿ ਨਾਲ ਦਰਸ਼ਕਾਂ ਨੂੰ ਆਪਣੇ ਗਾਣਿਆਂ ਉੱਤੇ ਨੱਚਣ ਲਈ ਮਜਬੂਰ ਕਰ ਦਿੱਤਾ।”ਜੱਟ ਪੰਜਾਬੀ”, “ਮਿਰਜ਼ਾ ਸਾਹਿਬਾ” ਅਤੇ “ਬੋਲੀਆਂ” ‘ਤੇ ਪੰਮੀ ਬਾਈ ਨੇ ਹਾਟ ਪੰਜਾਬੀ ਸੰਗੀਤ ਪੇਸ਼ਕਾਰੀ ਅਤੇ ਡਾਂਸ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਸਿਮੀ ਲਾਈਵ ਨੇ ਸੁਰਜੀਤ ਬਿੰਦਰਾਖੀਆ ਨੂੰ ਸ਼ਰਧਾਂਜਲੀ ਦੇ ਤੌਰ ਤੇ “ਤੇਰਾ ਯਾਰ ਬੋਲਦਾ” “ਲੱਕ ਟੁਨੂੰ ਟੁਨੂੰ” ‘ਅਤੇ “ਮੁਖਦਾ ਵੇਰ” ਦੇ ਉਤਸ਼ਾਹਜਨਕ ਪ੍ਰਦਰਸ਼ਨ ਨੇ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਮਨੋਰੰਜਨ ਕੀਤਾ ੍ਟ ਸਟੈਂਡਅਪ ਕਾਮੇਡੀਅਨ ਸ੍ਰੀ ਹੈਰੀ ਵਰਮਾ ਇਸ ਸਮਾਗਮ ਦੇ ਸੰਚਾਲਕ ਸੀ੍ਟ ਦੱਸਣਯੋਗ ਹੈ ਕਿ ਹਰ ਸਾਲ ਕੈਂਪਸ ਵਿਖੇ “ਰੋਸ਼ਾਨ” ਅਤੇ “ਰਜਨੀ” ਸਭਿਆਚਾਰਕ ਸਮਾਗਮ ਵੱਡੇ ਉਤਸ਼ਾਹ ਨਾਲ ਆਯੋਜਿਤ ਕੀਤੇ ਜਾਂਦੇ ਹਨ। ਰੋਸ਼ਾਨ ਸਾਰੇ ਵਿਦਿਆਰਥੀਆਂ ਦੇ ਪਿਤਾ ਜਦੋਂ ਕਿ ਰਜਨੀ ਮਾਵਾਂ ਨੂੰ ਸਮਰਪਿਤ ਹੈ।