ਚੰਡੀਗੜ੍ਹ, 20 ਫਰਵਰੀ 2024- ਚੰਡੀਗੜ੍ਹ ਮੇਅਰ ਚੋਣ ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ। ਇਸ ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤਿੱਖੀਆਂ ਟਿੱਪਣੀਆਂ ਕਰਕੇ ਅਨਿਲ ਮਸੀਹ ਨੂੰ ਝਾੜ ਰਹੇ ਹਨ ਅਤੇ ਪੁੱਛ ਰਹੇ ਹਨ ਕਿ, ਮੈਨੂੰ ਵੀ ਦੱਸਿਆ ਜਾਵੇ ਕਿ, ਕਿਵੇਂ invalid ਕਰਾਰ ਦਿੱਤੇ ਬੈਲੇਟ ਪੇਪਰ? ਦਰਅਸਲ, 8 invalid ਬੈਲੇਟ ਪੇਪਰਾਂ ਤੇ ਚੀਫ਼ ਜਸਟਿਸ ਬੋਲੇ ਕਿ, ਮੈਨੂੰ ਦੱਸੋ ਕਿਵੇਂ invalid ਕਰਾਰ ਦਿੱਤੇ ਬੈਲੇਟ ਪੇਪਰ? ਜਾਣਕਾਰੀ ਲਈ ਦੱਸ ਦਈਏ ਕਿ, ਬੈਲੇਟ ਪੇਪਰਾਂ ਦੀ ਜਾਂਚ ਖੁਦ ਚੀਫ਼ ਜਸਟਿਸ ਕਰ ਰਹੇ ਹਨ।