ਮੈਕਸੀਕੋ, 3 ਅਗਸਤ – ਮੈਕਸੀਕੋ ਦੇ ਕਵੇਰੇਟਾਰੋ ਸੂਬੇ ਦੇ ਐਲ ਮਾਰਕੇਸ ਕਸਬੇ ਵਿੱਚ ਟਰੇਨ ਦੇ ਇੱਕ ਛੋਟੀ ਯਾਤਰੀ ਬੱਸ ਨਾਲ ਟਕਰਾ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਐਲ ਮਾਰਕੇਸ ਟਾਊਨਸ਼ਿਪ ਦੇ ਸਿਵਲ ਡਿਫੈਂਸ ਚੀਫ ਅਲੇਜੈਂਡਰੋ ਵਾਜ਼ਕੁਏਜ਼ ਮੇਲਾਡੋ ਨੇ ਕਿਹਾ ਕਿ 17 ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਕਵੇਰੇਟਾਰੋ ਸੂਬੇ ਦੇ ਗ੍ਰਹਿ ਸਕੱਤਰ ਗੁਆਡਾਲੁਪੇ ਮੁੰਗੁਆ ਨੇ ਦੱਸਿਆ ਕਿ ਹਾਦਸੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ। ਟੱਕਰ ਕਾਰਨ ਬੱਸ ਪਟੜੀ ਤੇ ਕਰੀਬ 50 ਗਜ਼ (ਮੀਟਰ) ਤੱਕ ਘੜੀਸਦੀ ਗਈ।