ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਸ ਵਾਰ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਖਰੀਫ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਸਮੂਚੇ ਢੰਗ ਨਾਲ ਕੀਤੀ ਗਈ ਅਤੇ ਦੂਜੇ ਸੂਬਿਆਂ ਤੋਂ ਅਵੈਧ ਢੰਗ ਨਾਲ ਲਿਆ ਕੇ ਵੇਚੀ ਜਾਣ ਵਾਲੇ ਝੋਨੇ ਦੀ ਫਸਲ ‘ਤੇ ਰੋਕ ਲਗਾਈ ਗਈ ਹੈ| ਉਨ੍ਹਾਂ ਨੇ ਰਜਿਸਟਰਡ ਫਸਲਾਂ ਨੂੰ ਵੇਚਣ ਵਾਲੇ ਕਿਸਾਨਾਂ ਨੂੰ ਆਪਣੇ ਡੇਟਾ ਨੂੰ ਅੱਪਡੇਟ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਪੇਮੈਂਟ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਸਕੇ|ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਵਿਚ ਦਸਿਆ ਕਿ ਇਸ ਵਾਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਕਿਸਾਨਾਂ ਦੀ ਝੋਨੇ ਦੀ ਖਰੀਦ ਬਹੁਤ ਹੀ ਚੰਗੇ ਢੰਗ ਨਾਲ ਕੀਤੀ ਹੈ| ਉਨ੍ਹਾਂ ਨੇ ਦਸਿਆ ਕਿ ਪਹਿਲੀ ਵਾਰ ਸਰਕਾਰ ਨੇ ਅਨਾਜ ਮੰਡੀ ਜਾਂ ਖਰੀਦ ਕੇਂਦਰ ਤੋਂ ਲੈ ਕੇ ਗੋਦਾਮ ਅਤੇ ਮੀਲਾਂ ਤਕ ਝੋਨੇ ਦੀ ਢੁਆਈ ਦੀ ਸਵੈ ਵਿਵਸਥਾ ਕੀਤੀ ਹੈ ਜਿਸ ਦੇ ਕਾਰਣ ਫਸਲ ਦਾ ਉਠਾਨ ਸਮੇਂ ‘ਤੇ ਹੋ ਰਿਹਾ ਹੈ| ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਕਰੀਬ 200 ਅਨਾਜ ਮੰਡੀ/ਖਰੀਦ ਕੇਂਦਰਾਂ ਤੋਂ ਕੱਲ 18 ਨਵੰਬਰ, 2020 ਤਕ ਸਰਕਾਰ ਨੇ 55 ਲੱਖ 7 ਹਜਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਜਿਸ ਵਿੱਚੋਂ 53 ਲੱਖ 65 ਹਜਾਰ ਮੀਟ੍ਰਿਕ ਟਨ ਗੋਦਾਮ ਅਤੇ ਮੀਲਾਂ ਤਕ ਪਹੁੰਚਾ ਦਿੱਤਾ ਗਿਆ ਹੈ| ਹਰਿਆਣਾ ਦੇ ਜਿਆਦਾਤਰ ਰਜਿਸਟਰਡ ਕਿਸਾਨਾਂ ਦੀ ਝੋਨਾ ਖਰੀਦ ਲਈ ਗਈ ਹੈ|ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਦੂਜੇ ਸੂਬਿਆਂ ਦੇ ਉਨ੍ਹਾਂ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਇਕ ਨਵੰਬਰ 2020 ਤੋਂ ਖਰੀਦ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਸੀ| ਉਨ੍ਹਾਂ ਨੇ ਦਸਿਆ ਕਿ 18 ਨਵੰਬਰ, 2020 ਨੂੰ ਗੁਆਂਢੀ ਸੂਬਿਆਂ ਦੀ 26 ਹਜਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ, ਜੇ ਅਗਲੇ ਇਕ-ਦੋ ਦਿਨ ਤਕ ਲਗਭਗ 25 ਹਜਾਰ ਮੀਟ੍ਰਿਕ ਟਨ ਤੋਂ ਘੱਟ ਝੋਨਾ ਮੰਡੀਆਂ ਵਿਚ ਆਇਆ ਤਾਂ 21-22 ਨਵੰਬਰ ਨੂੰ ਖਰੀਦ ਬੰਦ ਕਰ ਦਿੱਤੀ ਜਾਵੇਗੀ|ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਦੀ ਤੁਲਣਾ ਵਿਚ ਇਸ ਸਾਲ ਰਾਜ ਵਿਚ 8.50 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਘੱਟ ਹੋਈ ਹੈ| ਉਨ੍ਹਾਂ ਨੇ ਝੋਨੇ ਦੀ ਘੱਟ ਖਰੀਦ ਹੋਣ ਦੇ ਕਾਰਣਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ ਜਿੱਥੇ ਕਾਫੀ ਕਿਸਾਨਾਂ ਨੇ ਫਸਲ ਵਿਵਿਧੀਕਰਣ ਦੇ ਤਹਿਤ ਝੋਨੇ ਦੀ ਥਾਂ ਹੋਰ ਫਸਲਾਂ ਦੀ ਬੁਆਈ ਕੀਤੀ ਹੈ ਉੱਥੇ ਹੋਰ ਸੂਬਿਆਂ ਤੋਂ ਅਵੈਧ ਢੰਗ ਤੋਂ ਲਿਆ ਕੇ ਵੇਚੀ ਜਾਣ ਵਾਲੀ ਝੋਨੇ ‘ਤੇ ਰੋਕ ਲੱਗੀ ਹੈ|ਉਨ੍ਹਾਂ ਨੇ ਦਸਿਆ ਕਿ ਬਾਜਰਾ, ਮੂੰਗ, ਮੱਕੀ ਤੇ ਮੂੰਗਫਲੀ ਦੀ ਵੀ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਕੀਤੀ ਗਈ| ਪਿਛਲੇ ਸਾਲ ਜਿੱਥੇ ਬਾਜਰੇ ਦੀ ਖਰੀਦ 3 ਲੱਖ ਇਕ ਹਜਾਰ ਮੀਟ੍ਰਿਕ ਟਨ ਹੋਈ ਸੀ ਉੱਥੇ ਇਸ ਸਾਲ ਕਲ 18 ਨਵੰਬਰ, 2020 ਤਕ ਕਰੀਬ 135 ਮੰਡੀਆਂ ਵਿਚ 7 ਲੱਖ 2 ਹਜਾਰ ਮੀਟ੍ਰਿਕ ਟਨ ਦੀ ਖਰੀਦ ਹੋਈ ਹੈ| ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਬਾਜਰੇ ਦੀ ਫਸਲ ਨੂੰ ਬਾਅਦ ਵਿਚ ਰਜਿਸਟਰਡ ਕੀਤਾ ਹੈ ਉਨ੍ਹਾਂ ਦੀ ਤਸਦੀਕ ਚਲ ਰਹੀ ਹੈ ਜਿਸ ਦੇ ਕਾਰਣ ਰਿਵਾੜੀ ਤੇ ਮਹੇਂਦਰਗੜ੍ਹ ਜਿਲਾ ਵਿਚ ਹੁਣ ਵੀ ਬਾਜਰੇ ਦੀ ਖਰੀਦ ਜਾਰੀ ਹੈ| ਇਸ ਤਰ੍ਹਾ, ਇਸ ਵਾਰ 23 ਮੰਡੀਆਂ ਰਾਹੀਂ 1099 ਮੀਟ੍ਰਿਕ ਟਨ ਮੂੰਗ ਦੀ, 19 ਮੰਡੀਆਂ ਰਾਹੀਂ 4016 ਮੀਟ੍ਰਿਕ ਟਨ ਮੱਕੀ ਦੀ ਅਤੇ 8 ਮੰਡੀਆਂ ਰਾਹੀਂ 691 ਮੀਟ੍ਰਿਕ ਟਨ ਮੂੰਗਫਲੀ ਦੀ ਖਰੀਦ ਕੀਤੀ ਗਈ|ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਮੌਜੂਦਾ ਸਰਕਾਰ ਨੇ ਖਰੀਫ-2020 ਦੌਰਾਨ 5 ਮਾਮਲਿਆਂ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਕੁੱਲ 11813 ਕਰੋੜ ਰੁਪਏ ਕੀਮਤ ਦੀ ਫਸਲਾਂ ਦੀ ਖਰੀਦ ਕੀਤੀ ਜਿਨ੍ਹਾਂ ਵਿੱਚੋਂ ਕਰੀਬ 90 ਫੀਸਦੀ ਕਿਸਾਨਾਂ ਦੀ ਪੇਮੈਂਟ ਕਰ ਦਿੱਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਕੁੱਝ ਕਿਸਾਨਾਂ ਦੀ ਪੇਮੈਂਟ ਉਨ੍ਹਾਂ ਦੇ ਡਾਟਾ-ਮਿਲਾਨ ਨਾ ਹੋਣ ਦੇ ਕਾਰਣ ਰੁਕੀ ਹੋਈ ਹੈ, ਕਾਲ-ਸੈਂਟਰ ਰਾਹੀਂ ਉਨ੍ਹਾਂ ਦੇ ਡੇਟਾ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਫਸਲ ਦੀ ਅਦਾਇਗੀ ਕੀਤ ਜਾ ਸਕੇ| ਉਨ੍ਹਾਂ ਨੇ ਮਿਸ-ਮੈਚ ਡੇਟਾ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜੇ ਮਾਰਕਿਟ ਕਮੇਟੀ ਦੇ ਸਕੱਤਰ ਦੇ ਕੋਲ ਜਾ ਕੇ ਡੇਟਾ ਨੂੰ ਅਪਡੇਟ ਕਰਵਾ ਲੈਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਪੇਮੈਂਟ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਸਕੇ|ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਦੋ-ਤਿੰਨ ਦਿਨ ਪਹਿਲਾਂ ਆਈ ਵੱਰਖਾ ਨਾਲ ਭਿਵਾਨੀ ਤੇ ਹਿਸਾਰ ਜਿਲ੍ਹਿਆਂ ਵਿਚ ਹੋਏ ਨੁਕਸਾਨ ਦੀ ਰਿਪੋਰਟ ਦੇਣ ਦੇ ਲਈ ਉੱਥੇ ਦੇ ਡਿਪਟੀ ਕਮਿਸ਼ਨਰਾਂ ਨੂੰ ਨਿੜਰਦੇਸ਼ ਦਿੱਤੇ ਗਏ ਹਨ, ਰਿਪੋਰਟ ਮਿਲਣ ਦੇ ਬਾਅਦ ਇਸ ਮਾਮਲੇ ਵਿਚ ਸਹੀ ਕਾਰਵਾਈ ਕੀਤੀ ਜਾਵੇਗੀ|