ਦਿੱਲੀ 16 ਜਨਵਰੀ 2024- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਕਰਦਿਆਂ ਦਾਅਵਾ ਕੀਤਾ ਕਿ, ਚੰਡੀਗੜ੍ਹ ਮੇਅਰ ਦੀ ਚੋਣ ਇੰਡੀਆ ਅਲਾਇੰਸ (ਆਈ.ਐਨ.ਡੀ.ਆਈ.ਏ.) ਦੀ ਪਹਿਲੀ ਚੋਣ ਹੈ। ਗਠਜੋੜ ਦਾ ਇਹ ਭਾਜਪਾ ਨਾਲ ਪਹਿਲਾ ਮੁਕਾਬਲਾ ਵੀ ਹੋਵੇਗਾ। ਇਸ ਚੋਣ ਵਿੱਚ ਇੰਡੀਆ ਗਠਜੋੜ ਦੀ ਜਿੱਤ ਯਕੀਨੀ ਹੈ। ਇਹ ਲੋਕ ਸਭਾ ਚੋਣਾਂ 2024 ਲਈ ਧੁਰਾ ਤੈਅ ਕਰੇਗਾ। ਇਹ ਤੈਅ ਕਰੇਗਾ ਕਿ 2024 ਦੀਆਂ ਚੋਣਾਂ ਕੌਣ ਜਿੱਤੇਗਾ?
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ 18 ਜਨਵਰੀ ਨੂੰ ਹੋਣ ਵਾਲੀ ਚੰਡੀਗੜ੍ਹ ਮੇਅਰ ਦੀ ਚੋਣ ਇੰਡੀਆ ਗਠਜੋੜ ਦੀ ਸ਼ੁਰੂਆਤ ਹੋਵੇਗੀ। ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਰਦਾ ਚੁੱਕਣ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਇੱਕ ਅਜਿਹੀ ਚੋਣ ਹੋਵੇਗੀ ਜੋ ਦੇਸ਼ ਦੀ ਰਾਜਨੀਤੀ ਦੀ ਤਕਦੀਰ, ਤਸਵੀਰ, ਦਸ਼ਾ ਅਤੇ ਦਿਸ਼ਾ ਬਦਲ ਦੇਵੇਗੀ।
















