ਅੰਮ੍ਰਿਤਸਰ, 16 ਜਨਵਰੀ 2024- ਅੰਮ੍ਰਿਤਸਰ ਦੇ ਛੇਹਰਟਾ ਰੋਡ ਤੇ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਮੈਡੀਕਲ ਆਕਸੀਜਨ ਸਪਲਾਈ ਕਰਨ ਵਾਲਾ ਟਰੱਕ ਬੇਕਾਬੂ ਹੋ ਕੇ ਸੜਕ ਤੋਂ ਬੀਆਰਟੀਐਸ ਲੈਣ ਵਿੱਚ ਜਾ ਵੜਿਆ ਅਤੇ ਬੀਆਰਟੀਐਸ ਲੇਨ ਚ ਆ ਰਹੀ ਬਲੈਰੋਕਾਰ ਦੇ ਨਾਲ ਜਾ ਟਕਰਾਇਆ ਜਿਸ ਨਾਲ ਕਿ ਇੱਕ ਜਬਰਦਸਤ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਆਕਸੀਜਨ ਟਰੱਕ ਚ ਪਏ ਆਕਸੀਜਨ ਵੀ ਟਰੱਕ ਚੋਂ ਬਾਹਰ ਆ ਕੇ ਬਲੈਰੋ ਕਾਰ ਤੇ ਆਣ ਡਿੱਗੇ ਜਿਸ ਨਾਲ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਅਤੇ ਬਲੈਰੋ ਕਾਰ ਚ ਸਵਾਰ ਵਿਅਕਤੀ ਬੁਰੀ ਤਰੀਕੇ ਨਾਲ ਜਖਮੀ ਹੋ ਗਿਆ ਜਿਸ ਨੂੰ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮੈਡੀਕਲ ਆਕਸੀਜਨ ਸਪਲਾਈ ਟਰੱਕ ਦਾ ਡਰਾਈਵਰ ਮੌਕੇ ਤੇ ਹੀ ਫਰਾਰ ਹੋ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਮੌਕੇ ਤੇ ਮੌਜੂਦ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਮੈਡੀਕਲ ਆਕਸੀਜਨ ਸਪਲਾਈ ਟਰੱਕ ਦਾ ਡਰਾਈਵਰ ਬੜੀ ਹੀ ਸਪੀਡ ਦੇ ਨਾਲ ਟਰੱਕ ਚਲਾ ਰਿਹਾ ਸੀ ਤੇ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਅਤੇ ਉਸਨੇ ਸੜਕ ਤੋ ਬੇਕਾਬੂ ਹੋ ਕੇ ਬੀਆਰਟੀਐਸ ਲੈਣ ਚ ਵੜਿਆ ਅਤੇ ਬੀਆਰਟੀਐਸ ਲੈਣ ਦੇ ਵਿੱਚ ਇੱਕ ਬਲੈਰੋ ਕਾਰ ਦੇ ਨਾਲ ਟੱਕਰ ਮਾਰਤੀ ਜਿਸ ਨਾਲ ਕਿ ਬਲੈਰੋ ਕਾਰ ਚ ਸਵਾਰ ਬਜ਼ੁਰਗ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਕਿ ਹੁਣ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ 112 ਨੰਬਰ ਫੋਨ ਡਾਇਲ ਤੋਂ ਫੋਨ ਆਇਆ ਹੈ ਅਤੇ ਉਹ ਮੌਕੇ ਤੇ ਪਹੁੰਚੇ ਹਨ ਫਿਲਹਾਲ ਉਹਨਾਂ ਵੱਲੋਂ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹਾਲਾਤ ਤਾਂ ਨੂੰ ਸਮਝਦੇ ਹੋਏ ਉਹਨਾਂ ਨੇ ਥਾਣਾ ਛੇਹਾਟਾ ਦੇ ਐਸਐਚਓ ਨੂੰ ਵੀ ਸੂਚਿਤ ਕਰ ਦਿੱਤਾ ਹੈ। ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਜ਼ਖਮੀ ਵਿਅਕਤੀ ਦੀ ਜਾਨ ਬਚਾ ਕੇ ਬਾਅਦ ਵਿੱਚ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਗਲਤ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।