ਚੰਡੀਗੜ੍ਹ – ਹਰਿਆਣਾ ਦੇ ਸਹਿਕਾਰਿਤਾ ਤੇ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ ਬਨਵਾਰੀ ਲਾਲ ਨੇ ਅੱਜ ਰਿਵਾੜੀ ਵਿਚ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਮਾਜਿਕ ਸਮਰਸਤਾ, ਅੰਤਰਜਾਤੀ ਵਿਆਹ ਸ਼ਗਨ ਯੋਜਨਾ ਦੇ ਤਹਿਤ 10 ਵਿਆਹਸ਼ੁਦਾ ਜੋੜਿਆਂ ਨੂੰ ਢਾਈ੍ਰਢਾਈ ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦੇ ਚੈਕ ਪ੍ਰਦਾਨ ਕੀਤੇ।ਡਾ ਬਨਵਾਰੀ ਲਾਲ ਨੇ ਇਸ ਮੌਕੇ ਤੇ ਨਵੇਂ ਜੋੜਿਆਂ ਨੂੰ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਮਾਜ ਤੋਂ ਜਾਤ੍ਰਪਾਤ ਦੇ ਜਹਿਰ ਨੂੰ ਮਿਟਾਉਣ ਅਤੇ ਆਪਸੀ ਰਿਸ਼ਤਿਆਂ ਨੂੰ ਬਣਾਏ ਰੱਖਣ ਦੇ ਉਦੇਸ਼ ਨਾਲ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਮਾਜਿਕ ਸਮਰਸਤਾ ਅੰਤਰਜਾਤੀ ਵਿਆਹ ਸ਼ਗਨ ਯੋਜਨਾ, ਸਮਾਜ ਦੀ ਬਿਹਤਰੀ ਦੇ ਲਈ ਚੁੱਕਿਆ ਗਿਆ ਇਕ ਬਿਹਤਰੀਨ ਕਦਮ ਹੈ।ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਅੰਤਰਜਾਤੀ ਵਿਆਹ ਕਰਨ ਤੇ ਵਿਆਹ ਸ਼ੁਦਾ ਜੋੜਿਆਂ ਨੂੰ ਢਾਈ ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਵਿਆਹ ਕਰਨ ਵਾਲੇ ਕੁੜੀ ਜਾਂ ਮੁੰਡਾ ਵਿੱਚੋਂ ਇਕ ਦਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣਾ ਜਰੂਰੀ ਹੈ ਯਾਨੀ ਕਿ ਵਿਆਹ ਕਰਨ ਵਾਲੇ ਦੰਪਤੀ ਵਿਚ ਇਕ ਅਨੁਸੂਚਿਤ ਜਾਤੀ ਅਤੇ ਦੂਜਾ ਗੈਰ੍ਰਅਨੁਸੂਤਿ ਜਾਤੀ ਨਾਲ ਸਬੰਧ ਰੱਖਣ ਵਾਲਾ ਹੋਣਾ ਚਾਹੀਦਾ ਹੈ। ਅਜਿਹਾ ਹੋਣ ਤੇ ਸਰਕਾਰ ਵੱਲੋਂ ਪ੍ਰੋਤਸਾਹਨ ਵਜੋ ਢਾਈ ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਇਹ ਰਕਮ ਦੰਪਤੀ ਨੂੰ ਐਫਡੀ ਵਜੋ ਦਿੱਤੀ ਜਾਂਦੀ ਹੈ। ਇਹ ਰਕਮ ਵਿਆਹ ਦੇ 3 ਸਾਲ ਬਾਅਦ ਹੀ ਕੱਢੀ ਜਾ ਸਕਦੀ ਹੈ। ਇਸ ਯੋਜਨਾ ਨਾਲ ਨਵਯੁਗਲ ਦੀ ਸਮਾਜਿਕ ਅਤੇ ਆਰਥਕ ਸੁਰੱਖਿਆ ਯਕੀਨੀ ਹੁੰਦੀ ਹੈ। ਇਸ ਯੋਜਨਾ ਨਾਲ ਅੰਤਰਜਾਤੀ ਵਿਆਹ ਨੂੰ ਪੋ੍ਰਤਸਾਹਨ ਮਿਲੇਗਾ।ਡਾ ਬਨਵਾਰੀ ਲਾਲ ਨੇ ਕਿਹਾ ਕਿ ਰਾਜ ਦਾ ਸਮੂਚਾ ਵਿਕਾਸ ਤਾਂਹੀ ਸੰਭਵ ਹੈ, ਜਦੋਂ ਪਿਛੜਨੇ , ਵਾਂਝੇ ਅਤੇ ਸਰੋਤਾਂ ਤੋਂ ਬਿਨ੍ਹਾ ਰਹਿ ਰਹੇ ਲੋਕਾਂ ਤਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚੇ।ਰਾਜ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਦੇ ਲੋਕਾਂ ਦੇ ਉਥਾਨ ਦੇ ਲਈ ਕਈ ਯੋਜਨਾਵਾਂ ਖਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਦੇ ਲੋਕਾਂ ਤਹਿਤ ਬੁਨਿਆਦੀ ਵਿਾਕਸ ਤੇ ਵੱਧ ਜੋਰ ਦੇ ਰਹੀ ਹੈ, ਤਾਂ ਜੋ ਇਸ ਵਰਗ ਦੇ ਲੋਕ ਸਿਖਿਅਤ ਅਤੇ ਸਵਾਵਲੰਬੀ ਬਨਣ ਅਤੇ ਭਾਵੀ ਪੀੜੀ ਦੇ ਲਈ ਵੀ ਮਾਰਗ ਮਜਬੂਤ ਕਰ ਸਕਨ।