ਨਵੀਂ ਦਿੱਲੀ 19 ਦਸੰਬਰ 2023 : ਅੱਜ ਲੋਕ ਸਭਾ ਵਿੱਚ ਹੰਗਾਮਾ ਕਰਨ ਵਾਲੇ 49 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸੰਸਦ ਮੈਂਬਰ ਪੂਰੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹੇ। ਇਸ ਕਾਰਵਾਈ ਨਾਲ ਮੌਜੂਦਾ ਸੈਸ਼ਨ ਵਿੱਚ ਮੁਅੱਤਲ ਕੀਤੇ ਜਾਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 141 ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਲੋਕ ਸਭਾ ਦੇ 33 ਅਤੇ ਰਾਜ ਸਭਾ ਦੇ 45 ਯਾਨੀ ਕੁੱਲ 78 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਦਾਨਿਸ਼ ਅਲੀ, ਪ੍ਰਤਿਭਾ ਸਿੰਘ, ਦਿਨੇਸ਼ ਚੰਦਰ ਯਾਦਵ, ਐਸਟੀ ਹਸਨ, ਸ਼ਸ਼ੀ ਥਰੂਰ, ਸੁਪ੍ਰੀਆ ਸੁਲੇ, ਡਿੰਪਲ ਯਾਦਵ ਅਤੇ ਰਵਨੀਤ ਸਿੰਘ ਬਿੱਟੂ ਸ਼ਾਮਲ ਹਨ।